ਸਰਕਾਰੀ ਮਿਡਲ ਸਮਾਰਟ ਸਕੂਲ ਉਹੜਪੁਰ ਵਿੱਖੇ "ਮਾਨਵ ਸੇਵਾ ਸਕੰਲਪ ਦਿਵਸ" ਮਨਾਇਆ ਗਿਆ।
ਸਰਕਾਰੀ ਮਿਡਲ ਸਮਾਰਟ ਸਕੂਲ ਉਹੜਪੁਰ ਵਿੱਖੇ "ਮਾਨਵ ਸੇਵਾ ਸਕੰਲਪ ਦਿਵਸ" ਮਨਾਇਆ ਗਿਆ।

ਅੱਡਾ ਸਰਾਂ ( ਜਸਵੀਰ ਕਾਜਲ )
ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ ਆਈਆਂ ਹਦਾਇਤਾਂ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫਸਰ (ਸ) ਹੁਸ਼ਿਆਰਪੁਰ ਸਰਦਾਰ ਗੁਰਸ਼ਰਨ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਧੀਰਜ ਵਸ਼ਿਸ਼ਟ, ਸਕੂਲ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸ਼੍ਰੀ ਸ਼ਲਿੰਦਰ ਠਾਕੁਰ, ਬੀ.ਐਨ.ਓ.ਟਾਂਡਾ-1 ਪ੍ਰਿੰਸੀਪਲ ਸ਼੍ਰੀ ਰਜੇਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਭਾਈ ਘਨੱਈਆ ਜੀ ਦੀ ਬਰਸੀ ਨੂੰ ਸਮਰਪਿਤ "ਮਾਨਵ ਸੇਵਾ ਸੰਕਲਪ ਦਿਵਸ "ਅੱਜ ਮਿਤੀ 20-09-2022 ਨੂੰ ਸਰਕਾਰੀ ਮਿਡਲ ਸਮਾਰਟ ਸਕੂਲ ਉਹੜਪੁਰ ਵਿੱਖੇ ਸਕੂਲ ਮੁੱਖੀ ਸਰਦਾਰ ਹਰਮਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਬਹੁਤ ਸ਼ਰਧਾਪੂਰਵਕ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸਮਾਜ ਸੇਵਕ ਤੇ ਮਾਨਵ ਸੇਵਾ ਨੂੰ ਸਮਰਪਿਤ ਡਾ: ਕੇਵਲ ਸਿੰਘ ਤੇ ਨੇਤਰਦਾਨ ਜਾਗਰੁਕਤਾ ਲਹਿਰ ਨੂੰ ਸਮਰਪਿਤ ਸ: ਬਰਿੰਦਰ ਸਿੰਘ ਮਸੀਤੀ ਨੇ ਕੀਤੀ।ਡਾ: ਕੇਵਲ ਸਿੰਘ ਨੇ ਅੱਖਾਂ ਦੀ ਬਣਤਰ,ਸਾਂਭ-ਸੰਭਾਲ, ਨੇਤਰਦਾਨ ਲਈ ਜਾਗਰੂਕਤਾ,ਖੂਨਦਾਨ ਦੀ ਮਹੱਤਤਾ ਤੇ ਨਸ਼ਿਆਂ ਤੋਂ ਬਚਾਅ ਲਈ ਬੜੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਸ: ਬਰਿੰਦਰ ਸਿੰਘ ਮਸੀਤੀ ਨੇ ਨੇਤਰਦਾਨ ਦੀ ਮਹੱਤਤਾ ਤੇ ਵੱਧ ਤੋਂ ਵੱਧ ਨੇਤਰਦਾਨ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ।ਇਸ ਸਮਾਗਮ ਵਿੱਚ ਹੀ ਸਕੂਲ ਦੇ ਬਲਾਕ ਵਿੱਚੋਂ ਪੇਂਟਿੰਗ ਤੇ ਲੇਖ ਰਚਨਾ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਅਤੇ ਅਗਸਤ ਮਹੀਨੇ ਦੀ ਪ੍ਰੀਖਿਆ ਵਿੱਚ ਪਹਿਲੇ,ਦੂਜੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਮੁੱਖ ਮਹਿਮਾਨ ਨੇ ਸਨਮਾਨਿਤ ਕੀਤਾ।ਸਕੂਲ ਸਟਾਫ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਮਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਮੁੱਖੀ ਸਰਦਾਰ ਹਰਮਿੰਦਰ ਸਿੰਘ ਬੀ .ਐੱਮ. ਪੰਜਾਬੀ,ਸ਼੍ਰੀ ਸਤੀਸ਼ ਕੁਮਾਰ ਹਿੰਦੀ ਮਾਸਟਰ, ਸ: ਕੁਲਵਿੰਦਰ ਸਿੰਘ ਸਾਇੰਸ ਮਾਸਟਰ, ਸ਼੍ਰੀ ਮਤੀ ਜੋਤੀ ਸੈਣੀ ਸ.ਸ.ਮਿਸਟ੍ਰੈਸ, ਸ: ਨਵਦੀਪ ਸਿੰਘ ਕੰਪਿਊਟਰ ਫੈਕਲਟੀ ਤੇ ਸਕੂਲ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ ।