ਨਿਰੰਕਾਰੀ ਮਿਸ਼ਨ ਦੇ ਰੋਸ਼ਨ ਮੀਨਾਰ ਐਚ ਐਸ ਕੋਹਲੀ ਨਿਰੰਕਾਰ ਪ੍ਰਭੂ ਵਿਚ ਲੀਨ

ਨਿਰੰਕਾਰੀ ਮਿਸ਼ਨ ਦੇ ਰੋਸ਼ਨ ਮੀਨਾਰ ਐਚ ਐਸ ਕੋਹਲੀ ਨਿਰੰਕਾਰ ਪ੍ਰਭੂ ਵਿਚ ਲੀਨ

ਨਿਰੰਕਾਰੀ ਮਿਸ਼ਨ ਦੇ ਰੋਸ਼ਨ ਮੀਨਾਰ ਐਚ ਐਸ ਕੋਹਲੀ ਨਿਰੰਕਾਰ ਪ੍ਰਭੂ ਵਿਚ ਲੀਨ
mart daar

ਚੰਡੀਗੜ੍ਹ/ਮੁਹਾਲੀ, 19 ਸਤੰਬਰ ਗੜਦੀਵਾਲਾ  (ਸੁਖਦੇਵਰਮਦਾਸਪੁਰ ) ਸੰਤ ਨਿਰੰਕਾਰੀ ਮਿਸ਼ਨ ਦੇ ਰੋਸ਼ਨ ਮੀਨਾਰ ਹਰਭਜਨ ਸਿੰਘ ਕੋਹਲੀ 17 ਸਤੰਬਰ ਨੂੰ ਮੋਹਾਲੀ ਸਥਿਤ ਆਪਣੇ ਨਿਵਾਸ ਸਥਾਨ ਤੇ ਨਿਰੰਕਾਰ ਪ੍ਰਭੂ ਦੇ ਚਰਨਾਂ ਵਿੱਚ ਨਤਮਸਤਕ ਹੁੰਦੇ ਹੋਏ ਨਾਸ਼ਵਾਨ ਸ਼ਰੀਰ ਦਾ ਤਿਆਗ ਕਰਕੇ ਪੰਚਤੱਤ ਨਿਰੰਕਾਰ ਪ੍ਰਭੂ ਵਿੱਚ ਜੋਤੀ ਜੋਤ ਸਮਾਏ।

 ਹਰਭਜਨ ਸਿੰਘ ਕੋਹਲੀ ਜੀ ਨੇ ਸਤਿਗੁਰੂ ਦੇ ਹਰ ਬਚਨ ਨੂੰ ਤਨ- ਮਨ ਤੇ ਪੂਰੀ ਲਗਨ ਨਾਲ ਨਿਭਾਉਂਦੇ ਹੋਏ ਆਪਣਾ ਸਮੁੱਚਾ ਜੀਵਨ ਸੇਵਾ, ਸਤਿਸੰਗ ਸਿਮਰਨ ਅਤੇ ਮਿਸ਼ਨ ਵਿੱਚ ਕਈ ਤਰ੍ਹਾਂ ਦੀਆਂ ਸੇਵਾਵਾਂ ਨਾਲ ਨਿਭਾਈਆਂ।

 ਬਾਬਾ ਬੂਟਾ ਸਿੰਘ ਜੀ, ਬਾਬਾ ਅਵਤਾਰ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ, ਬਾਬਾ ਹਰਦੇਵ ਸਿੰਘ ਜੀ, ਮਾਤਾ ਸਵਿੰਦਰ ਹਰਦੇਵ ਜੀ ਅਤੇ ਮੌਜੂਦਾ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਇਲਾਹੀ ਬਖਸ਼ਿਸ਼ ਦੇ ਪਾਤਰ ਬਣੇ ਰਹੇ।  ਸ਼੍ਰੀ ਕੋਹਲੀ ਜੀ ਨੇ ਬਾਬਾ ਬੂਟਾ ਸਿੰਘ ਜੀ ਪਾਸੋਂ ਬ੍ਰਹਮ ਗਿਆਨ ਪ੍ਰਾਪਤ ਕੀਤਾ ਅਤੇ ਇੱਕ ਸੱਚੇ ਗੁਰਸਿੱਖ ਵਾਂਗ ਮਿਸ਼ਨ ਲਈ ਆਪਣੀਆਂ ਸੇਵਾਵਾਂ ਦਿੰਦੇ ਰਹੇ।  ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਨੇ ਸੇਵਾ ਦਲ ਦੀ ਵਰਦੀ ਪਾ ਕੇ ਵਲੰਟੀਅਰ ਵਜੋਂ ਸੇਵਾ ਕੀਤੀ। ਓਹਨਾਂ ਸ਼ੁਰੂਆਤੀ ਸਾਲਾਂ ਵਿੱਚ ਇੱਕ ਨਿਮਰ ਵਲੰਟੀਅਰ ਵਜੋਂ ਸੰਤ ਨਿਰੰਕਾਰੀ ਸੇਵਾ ਦਲ ਦੀ ਵਰਦੀ ਨੂੰ ਪਹਿਨ ਕੇ ਸੇਵਾਵਾਂ ਅਰਪਿਤ ਕੀਤੀਆਂ।  ਉਨ੍ਹਾਂ ਦੀ ਲਗਨ ਅਤੇ ਅਨੁਸ਼ਾਸਨ ਨੂੰ ਦੇਖਦਿਆਂ ਉਨ੍ਹਾਂ ਨੂੰ ਸੰਤ ਨਿਰੰਕਾਰੀ ਸੇਵਾ ਦਲ ਦੇ ਖੇਤਰੀ ਨਿਰਦੇਸ਼ਕ ਅਤੇ ਉਪ ਮੁੱਖ ਸੰਚਾਲਕ ਵਜੋਂ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

 ਉਨ੍ਹਾਂ ਨੂੰ ਮਿਸ਼ਨ ਵਿੱਚ ਨਿਰਸਵਾਰਥ ਯੋਗਦਾਨ ਲਈ ਸਾਲ 2018 ਵਿੱਚ "ਰੋਸ਼ਨ ਮੀਨਾਰ" ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ।  ਸਤਿਗੁਰ ਪ੍ਰਤੀ ਗੁਰਸਿੱਖ ਦੀ ਸ਼ਰਧਾ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਉਸ ਦੇ ਜੀਵਨ ਤੋਂ ਪ੍ਰੇਰਨਾ ਲੈ ਸਕਣ।

 ਉਨ੍ਹਾਂ ਦੀ ਮ੍ਰਿਤਕ ਦੇਹ ਦੀ ਅੰਤਿਮ ਯਾਤਰਾ ਅੱਜ ਮੁਹਾਲੀ ਦੇ ਫੇਜ਼ 10 ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਸ਼ੁਰੂ ਹੋ ਕੇ ਬਲੌਂਗੀ ਪਿੰਡ ਫੇਜ਼ 6 ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਪੁੱਜੀ।  ਇੱਥੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਨੇ ਅਗਨੀ ਭੇਟ ਕਰਕੇ ਅੰਤਿਮ ਸੰਸਕਾਰ ਕੀਤਾ।

 ਇਸ ਮੌਕੇ ਸੰਤ ਨਿਰੰਕਾਰੀ ਮੰਡਲ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਅਤੇ ਸੰਤ ਨਿਰੰਕਾਰੀ ਸੇਵਾ ਦਲ ਦੇ ਉੱਚ ਅਧਿਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਜੀਵਨ ਸਾਥੀ ਸ਼੍ਰੀ ਰਮਿਤ ਚਾਂਦਨਾ ਜੀ ਸਮੇਤ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ।

 ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ 20 ਸਤੰਬਰ ਨੂੰ ਸੰਤ ਨਿਰੰਕਾਰੀ ਸਤਿਸੰਗ ਭਵਨ ਸੈਕਟਰ-30 ਵਿਖੇ ਦੁਪਹਿਰ 12 ਤੋਂ 2 ਵਜੇ ਤੱਕ ਪ੍ਰੇਰਨਾ ਦਿਵਸ ਮਨਾਇਆ ਜਾਵੇਗਾ।