ਬਜਰੰਗ ਦਲ ਹਿੰਦੂਸਤਾਨ ਵੱਲੋਂ ਇੱਕ ਮੀਟਿੰਗ ਹਜ਼ੀਰਾ ਪਾਰਕ ਦਫ਼ਤਰ ਵਿੱਚ ਕੀਤੀ
ਬਜਰੰਗ ਦਲ ਹਿੰਦੂਸਤਾਨ ਵੱਲੋਂ ਇੱਕ ਮੀਟਿੰਗ ਹਜ਼ੀਰਾ ਪਾਰਕ ਦਫ਼ਤਰ ਵਿੱਚ ਕੀਤੀ
ਬਜਰੰਗ ਦਲ ਹਿੰਦੂਸਤਾਨ ਵੱਲੋਂ ਇੱਕ ਮੀਟਿੰਗ ਹਜ਼ੀਰਾ ਪਾਰਕ ਦਫ਼ਤਰ ਵਿੱਚ ਕੀਤੀ ਗਈ ਜਿਸ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਗਗਨ ਪਲਾਜ਼ਾ ਨੇ ਕੀਤੀ ਜਿਸ ਵਿੱਚ ਪੰਜਾਬ ਪ੍ਰਧਾਨ ਗਗਨ ਪਲਾਜ਼ਾ ਨੇ ਬੋਲਦਿਆਂ ਹੋਏ ਕਿਹਾ ਕਿ ਸਾਡੇ ਕੌਮੀ ਪ੍ਰਧਾਨ ਜੇ.ਕੇ ਚੰਗਰਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਗਠਨ ਦਾ ਵਿਸਥਾਰ ਕਰਦੇ ਹੋਏ ਅਭੀਜੀਤ ਅਨਮੋਲ ਨੂੰ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਮੈਂ ਆਸ ਕਰਦਾ ਹਾਂ ਕਿ ਜੋ ਜ਼ੁਮੇਵਾਰੀ ਅਭੀਜੀਤ ਅਨਮੋਲ ਨੂੰ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ ਮੇਹਨਤ ਅਤੇ ਇਮਾਨਦਾਰੀ ਨਾਲ ਨਿਭਾਵੇਗਾ ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਜੋ ਜ਼ੁਮੇਵਾਰੀ ਸੰਗਠਨ ਵੱਲੋਂ ਮੈਨੂੰ ਦਿੱਤੀ ਗਈ ਹੈ ਉਸਨੂੰ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ ਇਸ ਮੌਕੇ ਤੇ ਰਾਜੀਵ ਮਿੰਟੂ ਮੀਡੀਆ ਪ੍ਰਭਾਰੀ ਪੰਜਾਬ , ਵਿਸ਼ਾਲ ਸ਼ਰਮਾ ਜ਼ਿਲਾ ਪ੍ਰਧਾਨ , ਮਨੋਜ਼ ਕੁਮਾਰ ਮਨੀ ਜ਼ਿਲਾ ਮੀਤ ਪ੍ਰਧਾਨ , ਪਿੰਟੂ ਜ਼ਿਲਾ ਮੀਤ ਪ੍ਰਧਾਨ , ਸਿਟੀ ਪ੍ਰਧਾਨ ਪਵਨ ਕੁਮਾਰ ਪੰਮਾ , ਸੰਦੀਪ ਗਾਂਧੀ , ਮਿੰਟੂ , ਅਮਨ , ਸੰਨੀ , ਸ਼ੁਭਮ ਆਦਿ ਮੌਜ਼ੂਦ ਸਨ।