ਸਭਰਵਾਲ ਜਠੇਰੇ ਗੋਤ ਦਾ ਸਲਾਨਾ ਜੋੜ ਮੇਲਾ 21ਮਈ ਨੂੰ
ਸਭਰਵਾਲ ਜਠੇਰੇ ਗੋਤ ਦਾ ਸਲਾਨਾ ਜੋੜ ਮੇਲਾ 21ਮਈ ਨੂੰ ਪਿੰਡ ਬਸੀ ਜਲਾਲ ਵਿੱਖੇ
ਅੱਡਾ ਸਰਾਂ( ਜਸਵੀਰ ਕਾਜਲ) ਪਿੰਡ ਬਸੀ ਜਲਾਲ ਵਿੱਖੇ ਸਭਰਵਾਲ ਜਠੇਰੇ ਗੋਤ ਦਾ ਸਲਾਨਾ ਜੋੜ ਮੇਲਾ 21ਮਈ ਦਿਨ ਸ਼ਨੀਵਾਰ ਨੂੰ ਮੁੱਖ ਸੇਵਾਦਾਰ ਕਰਮ ਸਿੰਘ ਅਤੇ ਸਮੂਹ ਪ੍ਬੰਧਕ ਕਮੇਟੀ ਵਲੋਂ ਨਗਰ ਦੇ ਸਹਿਯੋਗ ਨਾਲ ਸ਼ਰਧਾਪੁਰਵਕ ਮਨਾਈਆਂ ਜਾ ਰਿਹਾ ਹੈ। ਇਸ ਸਬੰਧੀ ਪ੍ਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਅਾ ਕਿ ਇਸ ਮੌਕੇ ਝੰਡਾ ਚੜਾਉਣ ਅਤੇ ਚੋਰਾਗ ਰੋਸ਼ਨ ਦੀ ਰਸਮ ਅਦਾ ਕਰਨ ਉਪਰੰਤ ਨਕਲ ਪਾਰਟੀ ਭੋਲੂ ਸਾਬਰ ਅਸਲ਼ਮ ਅਲੀ ਕਵਾਲ ਪਾਰਟੀ ਤੋਂ ਇਲਾਵਾ ਸਜਰੀ ਸਵੇਰ ਭੰਗੜਾ ਪਾਰਟੀ ਅਾਪਣੇ ਫਨ ਦਾ ਮੁਹਜਾਹਰ ਕਰਨ ਗੇ। ਅਤੇ ਅਤੱਟ ਲੰਗਰ ਵਰਤੇ ਗਾ। ਇਸ ਮੌਕੇ ਵਿਜੈ ਪਾਲ ਸਰਪੰਚ, ਹਰਮੇਸ਼ ਸਿੰਘ ਪੰਚ, ਕਰਮ ਸਿੰਘ ਪੰਚ, ਬਲਾਕ ਸੰਮਤੀ ਮੈਬਰ ਬਲਜਿੰਦਰ ਕੋਰ, ਸਖਰਾਜ ਸਭਰਵਾਲ,ਬਲਵਿੰਦਰ ਸਿੰਘ ਜੇ, ਈ, ਜੋਗਿੰਦਰ ਸਿੰਘ, ਡਾ ਰੂਬੀ, ਤੋ ਇਲਾਵਾ ਲਖਵਿੰਦਰ ਸਿੰਘ ਸਰਪੰਚ ਅਾਦਿ ਹਾਜਰ ਸਨ।