ਸਰਕਾਰੀ ਹਾਈ ਸਕੂਲ ਨੰਦਾਚੌਰ ਦੇ ਸਮਾਰਟ ਗੇਟ ਦਾ ਉਦਘਾਟਨੀ ਸਮਾਗਮ
ਸਰਕਾਰੀ ਹਾਈ ਸਕੂਲ ਨੰਦਾਚੌਰ ਵਿਖੇ ਬਣਾਏ ਗਏ ਸਮਾਰਟ ਗੇਟ ਦਾ ਉਦਘਾਟਨੀ ਸਮਾਗਮ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਹਰਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ।
ਸਰਕਾਰੀ ਹਾਈ ਸਕੂਲ ਨੰਦਾਚੌਰ ਵਿਖੇ ਬਣਾਏ ਗਏ ਸਮਾਰਟ ਗੇਟ ਦਾ ਉਦਘਾਟਨੀ ਸਮਾਗਮ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਹਰਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਦਾਨੀ ਸੱਜਣ ਮਲਕੀਤ ਸਿੰਘ ਪਾਬਲਾ ਨੇ ਇਸ ਸਮਾਰਟ ਗੇਟ ਦਾ ੳੁਦਘਾਟਨ ਕੀਤਾ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਹਰਜੀਤ ਸਿੰਘ ਨੇ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਦਿੱਖ ਵਿੱਚ ਬਦਲਾਅ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਬਲਾ ਪਰਿਵਾਰ ਵਲੋਂ ਸਮੇਂ ਸਮੇਂ ਤੇ ਸਕੂਲ ਨੂੰ ਆਰਥਿਕ ਮਦਦ ਦਿੱਤੀ ਗਈ ਹੈ ਜਿਸ ਨਾਲ ਸਕੂਲ ਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਸਰਕਾਰੀ ਸਕੂਲਾਂ ਵਿਚ ਅਤਿ ਆਧੁਨਿਕ ਤਰੀਕੇ ਨਾਲ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ। ਇਸ ਮੌਕੇ ਸਕੂਲ ਮੁਖੀ ਰਾਜ ਕੁਮਾਰ ਅਤੇ ਸਕੂਲ ਸਟਾਫ ਵੱਲੋਂ ਮਲਕੀਤ ਸਿੰਘ ਪਾਬਲਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਸੇਵਾ ਸਿੰਘ, ਭਾਰਤ ਤਲਵਾਰ, ਹਰਮਨਦੀਪ ਸਿੰਘ (ਸਾਰੇ ਬੀ ਐਮ) ਊਸ਼ਾ ਰਾਣੀ, ਅਮਰਜੀਤ ਕੌਰ, ਬਲਵੀਰ ਸਿੰਘ, ਵਾਸਦੇਵ ਸਿੰਘ, ਸੁਖਵੀਰ ਸਿੰਘ, ਕੁਲਦੀਪ ਕੁਮਾਰ, ਰੇਨੂ ਬਾਲਾ, ਅੰਜੂ ਬਾਲਾ, ਅਮਨਦੀਪ ਕੌਰ ਸਿੱਧੂ, ਸਿਮਰਜੀਤ ਕੌਰ, ਮਨਜੀਤ ਕੌਰ, ਪੁਸ਼ਪਾ ਰਾਣੀ, ਰਣਜੀਤ ਕੌਰ, ਰਜਵਿੰਦਰ ਕੌਰ, ਨੀਲਮ ਕੁਮਾਰੀ, ਰਾਜਵਿੰਦਰ ਕੌਰ ਚੇਅਰਮੈਨ ,ਸਰਪੰਚ ਰਾਜ ਕੁਮਾਰ, ਸਤਵੰਤ ਸਿੰਘ, ਹਰਮੇਸ਼ ਸਿੰਘ ਜੀਓ ਜੀ ਅਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਵੀ ਹਾਜ਼ਰ ਸਨ।