ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਕਿੱਤਾ ਮੁਖੀ ਕੋਰਸ ਸ਼ੂਰੂ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਕਿੱਤਾ ਮੁਖੀ ਕੋਰਸ ਸ਼ੂਰੂ

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਕਿੱਤਾ ਮੁਖੀ ਕੋਰਸ ਸ਼ੂਰੂ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਕਿੱਤਾ ਮੁਖੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ
ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਦੇ ਉਦੇਸ਼ ਨਾਲ ਕਿੱਤਾ ਮੁਖੀ ਕੋਰਸ ਸ਼ੂਰੂ ਕੀਤੇ ਗਏ ਹਨ।ਇਸ ਦੇ
ਤਹਿਤ ਸ.ਸ.ਸ.ਸ. ਲਾਂਬੜਾ ਵਿਖੇ 95ਵੀਂ ਤੋਂ 12ਵੀਂ ਜਮਾਤ ਦੀਆਂ ਵਿਦਿਆਰਥੀਆਂ ਲਈ ਬਿਊਟੀ ਐਂਡ ਵੈੱਲਨੈਸ
ਕੋਰਸ ਪਿਛਲੇ ਪੰਜ ਸਾਲਾਂ ਤੋਂ ਸਫ਼ਲਤਾ ਪੂਰਵਕ ਚੱਲ ਰਿਹਾ ਹੈ। ਕਿੱਤਾ ਮੁਖੀ ਕੋਰਸ ਬਿਊਟੀ ਐਂਡ ਵੈੱਲਨੈਸ ਵਿਸ਼ੇ
ਅਧੀਨ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਸਰਕਾਰ ਅਤੇ ਵਿਭਾਗ ਵੱਲੋਂ ਕੋਰਸ ਪੂਰਾ ਕਰ ਚੁੱਕੀਆਂ
ਸਾਰੀਆਂ 21 ਵਿਦਿਆਰਥਣਾਂ ਨੂੰ ਆਪਣੇ ਕਿੱਤੇ ਵਿੱਚ ਨਿੰਪੁਨ ਬਣਨ ਲਈ ਅਤੇ ਰੋਜ਼ਗਾਰ ਦੇ ਮੰਤਵ ਨਾਲ ਬਿਊਟੀ
ਵਿਸ਼ੇ ਨਾਲ ਸੰਬੰਧਿਤ ਟੂਲ ਕਿੱਟਾਂ ਸਕੂਲ ਦੇ ਨਵ ਨਿਯੁਕਤ ਸਟੇਟ ਅਵਾਰਡੀ ਪ੍ਰਿੰਸੀਪਲ ਡਾ. ਅਰਮਨਪ੍ਰੀਤ ਸਿੰਘ
ਵੱਲੋਂ ਸਕੂਲ ਦੀ ਸਵੇਰ ਦੀ ਸਭਾ ਵਿੱਚ ਵੰਡੀਆਂ ਗਈਆਂ ।ਬਿਊਟੀ ਐਂਡ ਵੈੱਲਨੈਸ ਵਿਸ਼ੇ ਦੀ ਅਧਿਆਪਕਾ
ਸ਼੍ਰੀਮਤੀ ਅਕਬੀਰ ਕੌਰ ਨੇ ਦੱਸਿਆ ਕਿ ਵਿਦਿਆਰਥਣਾਂ ਨੂੰ ਇਹ ਕਿੱਟਾਂ ਵੰਡਣ ਨਾਲ ਵਿਦਿਆਰਥਣਾਂ ਹੁਣ ਖ਼ੁਦ
ਦਾ ਵਿਸ਼ੇ ਨਾਲ ਸਬੰਧੰਤ ਕੰਮ ਕਰ ਸਕਦੀਆਂ ਹਨ ਅਤੇ ਆਪਣਾ ਸਵੈ-ਰੁਜ਼ਗਾਰ ਦਾ ਸਾਧਨ ਬਣਾ ਸਕਦੀਆਂ
ਹਨ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।