ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਦੇ ਤਹਿਤ ਫਲਦਾਰ ਤੇ ਛਾਂਦਾਰ 400 ਬੂਟੇ ਲਗਾਏ ।

ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਦੇ ਤਹਿਤ ਫਲਦਾਰ ਤੇ ਛਾਂਦਾਰ 400 ਬੂਟੇ ਲਗਾਏ ।

ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਦੇ ਤਹਿਤ ਫਲਦਾਰ ਤੇ ਛਾਂਦਾਰ 400 ਬੂਟੇ ਲਗਾਏ ।
mart daar

ਅੱਡਾ ਸਰਾਂ, (ਜਸਵੀਰ ਸਿੰਘ ਕਾਜਲ) 
ਜੀਓਜੀ ਟੀਮ ਦਸੂਹਾ ਅਤੇ ਪਿੰਡ ਕੰਧਾਲਾ ਸੇਖਾਂ ਦੇ ਸਰਪੰਚ ਬਲਵੀਰ ਸਿੰਘ , ਕਲੱਸਟਰ ਸੀਨੀਅਰ ਆਰਨੇਰੀ ਕੈਪਟਨ ਹਰੀ ਓਮ ਸਿੰਘ ਦੀ ਅਗਵਾਈ ਹੇਠ, ਪੰਜਾਬ ਸਰਕਾਰ ਵਲੋਂ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਹਰਾ ਭਰਾ ਰੱਖਣ ਲਈ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਦੇ ਤਹਿਤ ਫਲਦਾਰ  ਅਤੇ ਛਾਂਦਾਰ ਬੂਟੇ ਲਗਾਏ ਗਏ ਇਸ ਮੌਕੇ ਤੇ ਕਲਸੱਟਰ ਨੰਬਰ 10 ਦੇ ਸੀਨੀਅਰ ਆਨਰੇਰੀ ਕੈਪਟਨ ਹਰੀ ਓਮ ਸਿੰਘ, ਆਨਰੇਰੀ ਲੈਫਟੀਨੈਂਟ ਬਲਬੀਰ ਸਿੰਘ, ਆਨਰੇਰੀ ਕੈਪਟਨ ਜਸਵਿੰਦਰ ਸਿੰਘ, ਸੂਬੇਦਾਰ ਮੇਜਰ ਗੁਰਨਾਮ ਸਿੰਘ, ਸੂਬੇਦਾਰ ਸੁਖਦਿਆਲ ਸਿੰਘ, ਹੋਲਦਾਰ ਹਰਜੀਤ ਸਿੰਘ, ਲੈਸ ਨਾਇਕ ਰਾਜਵਿੰਦਰ ਸਿੰਘ ਵੱਲੋਂ ਵਾਤਾਵਰਣ ਨੂੰ ਸ਼ੁੱਧ ਅਤੇ ਹਵਾਦਾਰ ਰੱਖਣ ਲਈ ਪਿੰਡ ਕੰਧਾਲਾ ਸੇਖਾਂ ਦੇ ਸਾਮਲਾਟ ਵਿੱਚ ਲਗਭਗ 400 ਰੁੱਖ ਲਗਾਏ ਗਏ ਹਨ ਰੁੱਖ ਲਗਾਉਣ ਲਈ ਪਿੰਡ ਕੰਧਾਲਾ ਸੇਖਾਂ ਦੇ ਸਰਪੰਚ ਬਲਵੀਰ ਸਿੰਘ, ਪੰਚਾਇਤ ਮੈਂਬਰ ਤਰਨਪ੍ਰੀਤ ਸਿੰਘ, ਜਸਵੀਰ ਸਿੰਘ, ਰਜਨੀ ਸ਼ਰਮਾ, ਮੇਟ ਸਰਬਜੀਤ ਕੌਰ, ਮਗਨਰੇਗਾ ਵਰਕਰ, ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੱਗੇ ਹਨ ਕਲਸੱਟਰ ਸੀਨੀਅਰ ਆਰਨੇਰੀ ਕੈਪਟਨ ਹਰੀ ਓਮ ਸਿੰਘ ਨੇ ਕਿਹਾ ਕਿ ਜੀਓਜੀ ਟੀਮ ਨੇ ਹਮੇਸ਼ਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਅੱਗੇ ਵਾਸਤੇ ਵੀ ਹਮੇਸ਼ਾ ਸਮਾਜ ਸੇਵਾ ਕਰਨ ਵਿੱਚ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਰੁੱਖ ਸਾਡੇ ਜੀਵਨ ਦੇ ਲਈ ਵੱਡਮੁੱਲਾ ਅੰਗ ਹਨ ਇਨਸਾਨ ਨੂੰ ਧਰਤੀ ਤੇ ਜਿਊਂਦੇ ਰਹਿਣ ਲਈ ਆਕਸੀਜਨ ਦੀ ਜਰੂਰਤ ਪੈਂਦੀ ਹੈ ਜੋ ਕਿ ਰੁੱਖ ਪੂਰੀ ਕਰਦੇ ਹਨ ।