ਨੌਜਵਾਨ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫਤਾਰ ਦੀਨਾਨਗਰ ਪੁਲਿਸ ( Dinanagar Police ) ਵਲੋਂ ਮਾਮਲਾ ਦਰਜ ਨਵੇਂ ਸਾਲ ਤੇ ਪੰਜਾਬ ਪੁਲਿਸ ਦੇ ਕੜੇ ਸੁਰੱਖਿਆ ਪ੍ਰਬੰਧ

ਨੌਜਵਾਨ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫਤਾਰ ਦੀਨਾਨਗਰ ਪੁਲਿਸ ਵਲੋਂ ਮਾਮਲਾ ਦਰਜ ਨਵੇਂ ਸਾਲ ਤੇ ਪੰਜਾਬ ਪੁਲਿਸ ਦੇ ਕੜੇ ਸੁਰੱਖਿਆ ਪ੍ਰਬੰਧ

mart daar

ਨਵੇਂ ਸਾਲ ਦੀ ਆਮਦ ਨੂੰ ਲੈਕੇ ਪੰਜਾਬ ਪੁਲਿਸ ਵਲੋਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਇਸੇ ਦੇ ਚਲਦੇ ਦੀਨਾਨਗਰ  ਪੁਲਿਸ ਵਲੋਂ ਕੀਤੀ ਗਈ ਵਿਸ਼ੇਸ ਨਾਕਾਬੰਦੀ ਦੇ ਦੌਰਾਨ ਇਕ ਸਕਰੋਪਿਓ ਗੱਡੀ ਨੂੰ ਰੋਕ ਗੱਡੀ ਚਲਾਕ ਨੌਜਵਾਨ ਦੀ ਸ਼ੱਕ ਹੋਣ ਤੇ ਤੇਲਾਸੀ ਦੌਰਾਨ ਇਕ 32 ਬੋਰ ਪਿਸਤੌਲ ਅਤੇ ਜਿੰਦਾ ਰਾਉਂਡ ਬਰਾਮਦ ਹੋਏ ਅਤੇ ਪੁੱਛਗਿੱਛ ਚ ਸਾਮਣੇ ਆਇਆ ਕਿ ਉਹ ਪਿਸਤੌਲ ਨਾਜੀਅਜ ਹੈ ਅਤੇ ਪੁਲਿਸ ਵਲੋਂ ਮੌਕੇ ਤੋਂ ਉਕਤ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਹੀ ਪੁਲਿਸ ਥਾਣਾ ਦੀਨਾਨਗਰ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨ ਦੀ ਪਹਿਚਾਣ ਬਿਕਰਮਪਾਲ ਸਿੰਘ ਵਜੋਂ ਹੋਈ ਹੈ ਉਥੇ ਹੀ ਪੁਲਿਸ ਅਧਕਾਰੀ ਨੇ ਦੱਸਿਆ ਕਿ ਮੁਢਲੀ ਜਾਂਚ ਚ ਸਾਮਣੇ ਆਇਆ ਹੈ ਕਿ ਉਕਤ ਨੌਜਵਾਨ ਤੇ ਪਹਿਲਾ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਸ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪਿਸਤੌਲ ਕਿਥੋਂ ਆਇਆ ਅਤੇ ਉਹ ਕਿਸ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਚ ਸੀ | 
ਰਿਪੋਰਟਰ ਜਸਵਿੰਦਰ ਬੇਦੀ ਗੁਰਦਾਸਪੁਰ