ਅੱਡਾ ਸਰਾਂ ਦੇ ਬਿਜਲੀ ਘਰ ਵਿਚੋਂ ਬਿਜਲੀ ਬੋਰਡ ਦੇ ਠੇਕਾ ਮੁਲਾਜ਼ਮ ਦਾ ਮੋਟਰਸਾਈਕਲ ਚੋਰੀ
ਅੱਡਾ ਸਰਾਂ ਦੇ ਬਿਜਲੀ ਘਰ ਵਿਚੋਂ ਬਿਜਲੀ ਬੋਰਡ ਦੇ ਠੇਕਾ ਮੁਲਾਜ਼ਮ ਦਾ ਮੋਟਰਸਾਈਕਲ ਚੋਰੀ
ਅੱਡਾ ਸਰਾਂ (ਜਸਵੀਰ ਕਾਜਲ)
ਬੀਤੇ ਦਿਨੀਂ ਅੱਡਾ ਸਰਾਂ ਦੇ ਬਿਜਲੀ ਘਰ ਵਿਚੋਂ ਬਿਜਲੀ ਬੋਰਡ ਦੇ ਠੇਕਾ ਮੁਲਾਜ਼ਮ ਸੀ ਐਚ ਬੀ ਦਾ ਮੋਟਰਸਾਈਕਲ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜਤਿੰਦਰ ਸਿੰਘ ਪੁਤਰ ਸਵਰਣਜੀਤ ਸਿੰਘ ਵਾਸੀ ਦਸਮੇਸ਼ ਨਗਰ ਟਾਂਡਾ ਨੇ ਦੱਸਿਆ ਹੈ ਕਿ ਮੈ ਅੱਡਾ ਸਰਾਂ ਬਿਜਲੀ ਘਰ ਵਿੱਚ ਬਿਜਲੀ ਬੋਰਡ ਦੇ ਠੇਕਾ ਮੁਲਾਜ਼ਮ ਸੀ ਐਚ ਬੀ ਵਜੋ ਨੌਕਰੀ ਕਰਦਾ ਹਾਂ ਮੈਂ ਰੋਜ਼ਾਨਾ ਦੀ ਤਰ੍ਹਾਂ ਮੋਟਰਸਾਈਕਲ ਨੰਸਪਲੈਂਡਰ ਨੰਬਰ ਪੀ ਬੀ 07ਬੀ, ਕੇ 0719 ਤੇ ਅਉਦਾ ਜਾਂਦਾ ਸੀ ਜਦੋਂ ਮੈਂ ਸ਼ਨੀਚਰਵਾਰ ਨੂੰ ਆਪਣਾ ਮੋਟਰਸਾਈਕਲ ਦਫ਼ਤਰ ਖੜਾ ਕਰ ਕੇ ਬਾਹਰ ਕੰਮ ਤੇ ਚਲਾ ਗਿਆ ਮੁੜਕੇ ਜਦੋਂ ਮੈਂ ਆਇਆ ਤਾਂ ਮੋਟਰਸਾਈਕਲ ਘੁਮ ਹੋ ਚੁਕਾ ਸੀ। ਮੈੰ ਸਾਰੇ ਆਲ਼ੇ ਦੁਆਲ਼ੇ ਦੇਖਿਆ ਪਰ ਮੈਨੂੰ ਮੇਰਾ ਮੋਟਰਸਾਈਕਲ ਨਹੀਂ ਮਿਲਿਆ ਮੈਂ ਫਿਰ ਇਸ ਸਬੰਧੀ ਥਾਣੇ ਵੀ ਸੂਚਿਤ ਕਰ ਦਿੱਤਾ ਹੈ।