ਗੜ੍ਹਦੀਵਾਲਾ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ 159 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗਿ੍ਫਤਾਰ

ਇੱਕ ਵਿਅਕਤੀ ਨੂੰ ਮਾਨਯੋਗ ਅਦਾਲਤ ਵਲੋਂ ਭਗੌੜਾ ਐਲਾਨਿਆ ਗਿ੍ਫਤਾਰ

ਗੜ੍ਹਦੀਵਾਲਾ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ 159 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗਿ੍ਫਤਾਰ
mart daar

ਗੜ੍ਹਦੀਵਾਲਾ ( ਸੁਖਦੇਵ ਰਮਦਾਸਪੁਰ  ) ਜਿਲ੍ਹਾ ਹੁਸ਼ਿਆਰਪੁਰ ਦੇ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ  ਅਨੁਸਾਰ ਨਸ਼ਿਆ ਦੀ ਰੋਕਥਾਮ ਲਈ ਚਲਾਈ ਸਪੈਸ਼ਲ ਮੁਹਿੰਮ ਸਬੰਧੀ ਪੀਪੀਐੱਸ ਡੀਐੱਸਪੀ ਕੁਲਵੰਤ ਸਿੰਘ ਸਬ- ਡਵੀਜ਼ਨ ਟਾਂਡਾ ਵੱਲੋਂ ਦਿੱਤੀਆਂ ਸਖਤ ਹਦਾਇਤਾਂ ਮੁਤਾਬਿਕ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਇੰਸਪੈਕਟਰ ਸਤਵਿੰਦਰ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਪੁਲਿਸ ਟੀਮ ਵੱਲੋਂ 2 ਵਿਅਕਤੀ ਨੂੰ 159 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।ਇਸ ਸਬੰਧੀ ਪੁਲਿਸ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਏ ਐਸ ਆਈ ਸਤਪਾਲ ਸਿੰਘ, ਏ ਐੱਸ ਆਈ ਬਲਵੀਰ ਸਿੰਘ , ਏ ਐੱਸ ਆਈ ਰਵਿੰਦਰ ਨਾਥ,ਸਿਪਾਹੀ ਹਰਮਨਪ੍ਰੀਤ ਸਿੰਘ ,ਪੀ ਐਚ ਸੀ ਜੀ ਹਰਮਿੰਦਰ ਸਿੰਘ  ਸਮੇਤ ਪੁਲਿਸ ਪਾਰਟੀ ਨਸ਼ਿਆਂ ਦੀ ਰੋਕਥਾਮ ਸਬੰਧੀ ਚਲਾਈ ਸਪੈਸ਼ਲ ਮੁਹਿੰਮ ਤਹਿਤ ਬਰਾਏ ਗਸਤ ਤਲਾਸ਼ ਸ਼ੱਕੀ ਪੁਰਸ਼ਾਂ ਚੈਕਿੰਗ ਦੇ ਸਬੰਧ ਵਿੱਚ ਮੇਨ-ਰੋਡ ਟੀ ਪੁਆਇੰਟ ਪਿੰਡ ਅਰਗੋਵਾਲ ਮੌਜੂਦ ਸੀ  ਪਿੰਡ ਅਰਗੋਵਾਲ ਵਲੋਂ ਇੱਕ ਮੋਨਾ ਨੌਜਵਾਨ ਲੜਕਾ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਵੇਖਕੇ ਘਬਰਾ ਕੇ ਖੇਤਾਂ ਵੱਲ ਨੂੰ ਤੇਜ਼ ਕਦਮੀ ਵਾਪਸ ਪਿੱਛੇ ਨੂੰ ਤੁਰ ਪਿਆ।ਪੁਲਿਸ ਪਾਰਟੀ ਵਲੋਂ ਸ਼ੱਕ ਪੈਣ ਤੇ ਉੱਕਤ ਨੌਜਵਾਨ ਨੂੰ ਕਾਬੂ ਕਰਕੇ ਪਹਿੰਚਾਣ ਪੁੱਛੀ ਤਾਂ ਉਸਨੇ ਆਪਣਾ ਨਾਮ ਅਸ਼ੀਸ਼ ਕੁਮਾਰ ਉਰਫ ਭੋਲੂ ਪੁੱਤਰ ਸੁਰਿੰਦਰ ਪਾਲ ਵਾਸੀ ਵਾਰਡ ਨੰਬਰ 4 ਮਹਾਜਨਾ ਮੁਹੱਲਾ ਦਸੂਹਾ ਥਾਣਾ ਦਸੂਹਾ ਜਿਲ੍ਹਾਂ ਹੁਸ਼ਿਆਰਪੁਰ ਵਜੋਂ ਦੱਸੀ ।ਪੁਲਿਸ ਪਾਰਟੀ ਵਲੋਂ ਉਸਦੀ ਤਲਾਸ਼ੀ ਲੈਣ ਤੇ ਪਹਿਨੇ ਲੋਅਰ ਪਜਾਮੇ ਦੀ ਸੱਜੀ ਜੇਬ ਵਿਚੋਂ 72 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਗਿਆ।
    ***ਇੰਸਪੈਕਟਰ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸੇ ਤਰ੍ਹਾਂ ਏ.ਐਸ.ਆਈ ਜਗਦੀਪ ਸਿੰਘ,ਏਐਸਆਈ ਜਸਵੀਰ ਸਿੰਘ, ਏਐਸਆਈ ਬਲਵਿੰਦਰ ਸਿੰਘ, ਪੀਐਚਜੀ ਕੁਲਵੰਤ ਸਿੰਘ ਪੁਲਿਸ ਪਾਰਟੀ ਸਮੇਤ ਬ੍ਰਾਂਏ ਗਸ਼ਤ ਤਲਾਸ਼ ਸ਼ੱਕੀ ਪੁਰਸਾ ਦੀ ਚੈਕਿੰਗ ਸਬੰਧੀ ਗੜ੍ਹਦੀਵਾਲਾ ਤੋ ਪਿੰਡ ਅਰਗੋਵਾਲ ਸਾਈਡ ਨੂੰ ਜਾ ਰਹੇ ਸੀ ਤਾਂ ਸਾਹਮਣੇ ਇੱਕ ਮੋਨਾ ਨੌਜਵਾਨ ਸਕੂਟਰ ਨੰਬਰ ਪੀ.ਬੀ07 ਐਫ-5781 ਮਾਰਕਾ ਬਜਾਜ ਚੇਤਕ  ਤੇ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਵੇਖਕੇ ਪਿੱਛੇ ਨੂੰ ਮੁੜਕੇ ਭੱਜਣ ਲੱਗਾ।ਪੁਲਿਸ ਵੱਲੋਂ ਸ਼ੱਕ ਪੈਣ ਤੇ ਉੱਕਤ ਨੌਜਵਾਨ ਨੂੰ ਕਾਬੂ ਕਰਕੇ ਉਸਦੀ ਪਹਿੰਚਾਣ ਪੁੱਛੀ ਤਾਂ ਉਸਨੇ ਆਪਣਾ ਨਾਮ ਜਗਵੀਰ ਸਿੰਘ ਉਰਫ ਜੱਗੀ ਪੁੱਤਰ ਕਿਰਪਾਲ ਸਿੰਘ ਵਾਸੀ ਚਿੱਪੜਾ ਥਾਣਾ ਗੜਦੀਵਾਲਾ ਜਿਲ੍ਹਾਂ ਹੁਸ਼ਿਆਰਪੁਰ ਵਜੋਂ ਦੱਸਿਆ।ਉੱਕਤ ਨੌਜਵਾਨ ਦੀ ਤਲਾਸ਼ੀ ਲੈਣ ਤੇ ਉਸ ਪਾਸੋਂ 87 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।ਪੁਲਿਸ ਵੱਲੋਂ ਦੋਵਾਂ ਵਿਅਕਤੀਆਂ ਖਿਲਾਫ ਧਾਰਾ-22-61-85 ਐਨਡੀਪੀਐਸ ਐਕਟ ਅਧੀਨ ਵੱਖੋ -ਵੱਖ ਮਾਮਲੇ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
------***ਪੁਲਿਸ ਵਲੋਂ ਭਗੌੜਾ ਕਾਬੂ
ਗੜ੍ਹਦੀਵਾਲਾ ਪੁਲਿਸ ਵੱਲੋਂ ਮਾਨਯੋਗ ਅਦਾਲਤ ਤਰਫੋਂ ਭਗੌੜਾ ਕਰਾਰ ਦਿੱਤੇ ਵਿਅਕਤੀ ਨੂੰ ਗਿ੍ਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਇੰਸਪੈਕਟਰ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਏਐਸਆਈ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਬਲਵੀਰ ਚੰਦ ਪੁੱਤਰ ਗਿਆਨ ਚੰਦ ਵਾਸੀ ਮੱਲੀਆਂ ਨੰਗਲ ਥਾਣਾ ਗੜ੍ਹਦੀ ਨੂੰ ਜਿਸਦੇ ਖਿਲਾਫ਼ ਮੁਕਦਮਾ ਨੰਬਰ-88 ਮਿੱਤੀ 21-9-2020 ਨੂੰ 61-1-14 ਆਬਕਾਰੀ ਐਕਟ ਥਾਣਾ ਗੜ੍ਹਦੀਵਾਲਾ ਦਰਜ ਸੀ।ਜਿਸ ਨੂੰ ਮਾਨਯੋਗ ਅਦਾਲਤ ਵਲੋਂ ਪੇਸ਼ ਨਾ ਹੋਣ ਦੀ ਸੂਰਤ ਵਿੱਚ ਭਗੌੜਾ ਕਰਾਰ ਦਿੱਤੇ ਜਾਣ ਕਰਕੇ ਗੜ੍ਹਦੀਵਾਲਾ ਪੁਲਿਸ ਵੱਲੋਂ ਗਿ੍ਫਤਾਰ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ।