ਟਾਂਡਾ ਪੁਲਿਸ ਵੱਲੋਂ ਡਕੈਤੀ ਗਰੋਹ ਦੇ 04 ਮੈਂਬਰ 530ਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ
ਟਾਂਡਾ ਪੁਲਿਸ ਵੱਲੋਂ ਡਕੈਤੀ ਗਰੋਹ ਦੇ 04 ਮੈਂਬਰ 530ਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ
ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਦੀਆਂ ਹਦਾਇਤਾਂ ਅਨੁਸਾਰ
ਕੁਲਵੰਤ ਸਿੰਘ ਡੀ.ਐਸ.ਪੀ ਟਾਡਾ ਦੀ ਅਗਵਾਹੀ ਵਿਚ ਏ.ਐਸ.ਆਈ ਦਿਲਦਾਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋ ਪਿੰਡ ਸਹਿਬਾਜਪੁਰ ਮੋੜ ਟਾਂਡਾ ਮੌਜੂਦ ਸੀ ਕਿ ਇੱਕ ਮੋਟਰ ਸਾਈਕਲ ਸ੍ਰੀ ਹਰਗੋਬਿੰਦਪੁਰ ਸਾਇਡ ਤੋ ਆਇਆ ਜਿਸ ਤੇ 2 ਵਿਆਕਤੀ ਆ ਰਹੇ ਸਨ ਜਿਹਨਾ ਨੂੰ ਕਾਬੂ ਕਰਕੇ ਉਹਨਾ ਪਾਸੋਂ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਬ੍ਰਾਮਦ ਕਰਕੇ ਮੁਕਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ ਗਈ। ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤਾ ਇਹਨਾ ਦੋਸ਼ੀਆਂਨ ਪਾਸੋਂ ਖੁਲਾਸਾ ਹੋਇਆ ਕਿ ਇਹਨਾ ਦੋਸ਼ੀਆਨ ਨੇ ਪਿਛਲੇ ਦਿਨੀ ਇਲਾਕਾ ਥਾਣਾ ਟਾਂਡਾ ਤੋਂ ਇਲਾਵਾ ਜਿਲਾ ਹੁਸ਼ਿਆਰਪੁਰ ਅਤੇ ਜਿਲੇ ਤੋਂ ਬਾਹਰ ਵੱਖ ਵੱਖ ਜਗ੍ਹਾ ਤੇ ਵੱਡੇ ਘਰਾ ਵੱਡੀਆਂ ਕੋਠੀਆਂ ਨੂੰ ਲੁੱਟ ਦਾ ਨਿਸ਼ਾਨਾ ਬਣਾਇਆ । ਲੁੱਟ ਦੀ ਵਾਰਦਾਤ ਸਮੇ ਇਹਨਾ ਦੋਸ਼ੀਆ ਨੇ ਮਾਰੂ ਹਥਿਆਰਾ ਨਾਲ ਉਹਨਾ ਵਸਨੀਕਾ ਨੂੰ ਕੁੱਟ ਮਾਰ ਕਰਕੇ ਗੰਭੀਰ ਜਖਮੀ ਵੀ ਕੀਤਾ ਸੀ। ਇਹਨਾ ਦੋਸ਼ੀਆਨ ਨੂੰ ਅੱਜ ਗ੍ਰਿਫਤਾਰ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ । ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਲੁੱਟ ਦਾ ਸਮਾਨ ਬ੍ਰਾਮਦ ਕਰਨ ਲਈ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਤੁਸੀਂ ਦੇਖ ਰਹੇ ਹੋ ਅੱਡਾ ਸਰਾਂ ਤੋਂ ਜਸਵੀਰ ਕਾਜਲ ਦੀ ਵਿਸ਼ੇਸ਼ ਰਿਪੋਰਟ