ਬਾਬਾ ਕੁਲਵੀਰ ਸਿੰਘ ਢਡਿਆਲਾ ਦਾ ਵਿਦੇਸੋ ਪਰਤਣ ਤੇ ਮਨਜੀਤ ਦਸੂਹਾ ਵੱਲੋ ਭਰਵਾ ਸਵਾਗਤ।
ਬਾਬਾ ਕੁਲਵੀਰ ਸਿੰਘ ਢਡਿਆਲਾ ਦਾ ਵਿਦੇਸੋ ਪਰਤਣ ਤੇ ਮਨਜੀਤ ਦਸੂਹਾ ਵੱਲੋ ਭਰਵਾ ਸਵਾਗਤ।

ਬਾਬਾ ਕੁਲਵੀਰ ਸਿੰਘ ਢਡਿਆਲਾ ਦਾ ਵਿਦੇਸੋ ਪਰਤਣ ਤੇ ਮਨਜੀਤ ਦਸੂਹਾ ਵੱਲੋ ਭਰਵਾ ਸਵਾਗਤ।
ਅੱਡਾ ਸਰਾਂ (ਜਸਵੀਰ ਕਾਜਲ)
ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਵਿਦੇਸ਼ ਦੀ ਧਰਤੀ ਕੈਨੇਡਾ ਗਏ ਉੱਘੇ ਵਿਦਵਾਨ ਬਾਬਾ ਕੁਲਵੀਰ ਸਿੰਘ ਢਡਿਆਲਾ ਦਾ ਵਾਪਸ ਪਰਤਣ ਤੇ ਅੱਜ ਉੱਘੇ ਸਮਾਜ ਸੇਵੀ ਤੇ ਹਲਕਾ ਇੰਚਾਰਜ ਉੜਮੁੜ ਸ੍ਰੋਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਦੀ ਅਗਵਾਈ ਵਿੱਚ ਭਰਵਾ ਸਵਾਗਤ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਕੁਲਵੀਰ ਸਿੰਘ ਨੇ ਕਿਹਾ ਕਿ ਵਿਦੇਸ਼ਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕ ਜਿੱਥੇ ਸਿੱਖੀ ਵਿੱਚ ਪੂਰੇ ਪ੍ਰਪੱਕ ਹਨ। ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋ ਦਰਸਾਏ ਦਸਾ ਨਹੁੰਆ ਦੀ ਕਿਰਤ ਦੇ ਸਿਧਾਤ ਤੇ ਚੱਲਦਿਆ ਤਰੱਕੀ ਦੀਆ ਬੁਲੰਦੀਆ ਤੇ ਜਾ ਰਹੇ ਹਨ। ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਬਾਬਾ ਕੁਲਵੀਰ ਸਿੰਘ ਵੱਲੋ ਸਿੱਖੀ ਦੇ ਪ੍ਰਚਾਰ ਲਈ ਅੱਗੇ ਹੋ ਕਿ ਯੋਗਦਾਨ ਪਾਉਣਾ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਨੌਜਵਾਨ ਪੀੜੀ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜਨਾ ਸਮੇ ਦੀ ਮੁੱਖ ਲੋੜ ਹੈ। ਉਹਨਾ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਬਜਟ ਹੈ। ਪ੍ਰੰਤੂ ਸ੍ਰੋਮਣੀ ਕਮੇਟੀ ਵੱਲੋ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੋਈ ਢੁੱਕਵਾ ਪ੍ਰਬੰਧ ਨਹੀ ਕੀਤਾ। ਜਿਸ ਦਾ ਨਤੀਜਾ ਸਾਡੀ ਨੌਜਵਾਨ ਪੀੜੀ ਕੁਰਾਹੇ ਪੈ ਰਹੀ ਹੈ। ਇਸ ਮੌਕੇ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਮੂਨਕ, ਸਾਬਕਾ ਸਰਪੰਚ ਗੁਰਨਾਮ ਸਿੰਘ ਢਡਿਆਲਾ, ਮੈਨੇਜਰ ਕਸ਼ਮੀਰ ਸਿੰਘ, ਯੂਥ ਆਗੂ ਕਿਰਪਾਲ ਸਿੰਘ ਜਾਜਾ, ਰਣਜੀਤ ਸਿੰਘ ਢਡਿਆਲਾ, ਫਤਹਿ ਸਿੰਘ, ਸੰਦੀਪ ਸਿੰਘ, ਸਤਵੰਤ ਸਿੰਘ ਡਾਕਟਰ ਜਸਵੀਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ--ਬਾਬਾ ਕੁਲਵੀਰ ਸਿੰਘ ਢਡਿਆਲਾ ਦਾ ਵਿਦੇਸੋ ਪਰਤਣ ਤੇ ਸਵਾਗਤ ਕਰਦੇ ਮਨਜੀਤ ਸਿੰਘ ਦਸੂਹਾ, ਸੁਖਵਿੰਦਰ ਸਿੰਘ ਮੂਨਕ ਤੇ ਹੋਰ।