ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਪਾਣੀਆਂ ਦੇ ਮੁੱਦੇ ਤੇ ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ ਵਿਸ਼ਾਲ ਰੈਲੀ - ਮਨਜੀਤ ਸਿੰਘ ਖ਼ਾਨਪੁਰ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਪਾਣੀਆਂ ਦੇ ਮੁੱਦੇ ਤੇ ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ ਵਿਸ਼ਾਲ ਰੈਲੀ - ਮਨਜੀਤ ਸਿੰਘ ਖ਼ਾਨਪੁਰ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਪਾਣੀਆਂ ਦੇ ਮੁੱਦੇ ਤੇ ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ ਵਿਸ਼ਾਲ ਰੈਲੀ - ਮਨਜੀਤ ਸਿੰਘ ਖ਼ਾਨਪੁਰ

ਅੱਡਾ  ਸਰਾਂ  (ਜਸਵੀਰ ਕਾਜਲ)ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵਲੋਂ ਆਪਣੀਆਂ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਦੇ ਪਾਣੀਆਂ ਦੇ ਸੰਬੰਧ ਵਿਚ 5 ਅਗਸਤ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਜਾਣ ਵਾਲੀ ਵਿਸ਼ਾਲ ਰੈਲੀ ਦੇ ਸਬੰਧ ਵਿੱਚ ਵੱਖ-ਵੱਖ ਜਿਲਿਆਂ ਤੇ ਖੇਤਰਾਂ ਵਿੱਚ ਮੀਟਿੰਗਾਂ ਕਰਕੇ ਆਮ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਿਲ੍ਹਾ ਹੁਸਿਆਰਪੁਰ ਦੇ ਉੱਕਤ ਯੂਨੀਅਨ ਦੇ ਵਾਈਸ ਪ੍ਰਧਾਨ ਮਨਜੀਤ ਸਿੰਘ ਖਾਨਪੁਰ ਵਲੋਂ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ 5 ਅਗਸਤ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਜਾਣ ਵਾਲੀ ਵਿਸ਼ਾਲ ਰੈਲੀ ਦੇ ਸਬੰਧਪੰਜਾਬ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵੱਲੋਂ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂl ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਤੇ ਕਿਸਾਨਾਂ ਨੇ ਹਿੱਸਾ ਲਿਆl ਇਸ ਮੌਕੇ ਯੂਨੀਅਨ ਪੰਜਾਬ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੁਦਰਤ ਨੇ ਹਰ ਜਗ੍ਹਾ ਤੇ ਜੀਵਨ ਲਈ ਕੋਈ ਨਾ ਕੋਈ ਜਰੀਆ ਬਣਾਇਆ ਹੈ ਜਿਵੇਂ ਝਾਰਖੰਡ ਨੂੰ ਕੋਲੇ ਅਤੇ ਰਾਜਸਥਾਨ ਨੂੰ ਪੱਥਰ ਤੋਂ ਆਮਦਨ ਹੁੰਦੀ ਹੈ ਪੰਜਾਬ ਦੀ ਆਮਦਨ ਦਾ ਕੁਦਰਤੀ ਸਾਧਨ ਪਾਣੀ ਹੈ ਜੋਕਿ ਸਰਕਾਰਾਂ ਵੱਲੋਂ ਲੁੱਟਿਆ ਜਾ ਰਿਹਾ ਹੈ ।ਦਿੱਲੀ ਨੂੰ ਪਾਣੀ ਪੰਜਾਬ ਅਤੇ ਹਿਮਾਚਲ ਤੋਂ ਜਾ ਰਿਹਾ ਹੈ ਹਿਮਾਚਲ ਸਰਕਾਰ ਨੂੰ ਦਿੱਲੀ ਸਰਕਾਰ ਏਡਵਾਂਸ ਪੈਸਾ ਭੇਜਦੀ ਹੈ ਪ੍ਰੰਤੂ ਪੰਜਾਬ ਨੂੰ ਕੁਝ ਵੀ ਨਹੀਂ ਦੇ ਰਹੀ।ਰਿਪੇਰੀਅਨ ਲਾਅ ਅਨੁਸਾਰ ਪਾਣੀਆਂ ਦਾ ਹੱਕ ਉਸ ਹੈ ਪ੍ਰਾਂਤ ਦਾ ਹੁੰਦਾ ਹੈ ਜਿਸ ਪ੍ਰਾਂਤ ਦਾ ਪਾਣੀ ਹੁੰਦਾ ਹੈ।ਅੱਜ ਅੱਧਾ ਪੰਜਾਬ ਹੜ੍ਹਾਂ ਦੇ ਪਾਣੀਆਂ ਨਾਲ ਡੁੱਬਾ ਹੋਇਆ ਹੈ।ਚੰਡੀਗੜ੍ਹ ਦਾ ਨਿਰਮਾਣ ਪੰਜਾਬ ਦੇ ਕਈ ਪਿੰਡ ਉਜਾੜ ਕੇ ਹੋਇਆ ਹੈ। ਪਰ ਸਾਜਿਸ਼ ਤਹਿਤ ਚੰਡੀਗੜ੍ਹ ਵਿੱਚ ਹੋਰ ਪ੍ਰਾਂਤਾਂ ਦੇ ਲੋਕ ਲਿਆ ਕੇ ਪੰਜਾਬ ਦੇ ਲੋਕਾਂ ਦਰ ਕਿਨਾਰ ਕੀਤਾ ਜਾ ਰਿਹਾ ਹੈ।ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਪ੍ਰੰਤੂ ਉਸਦੇ ਸਿਰ ਤੇ ਕਰਜੇ ਦੀ ਪੰਡ ਭਾਰੀ ਹੋਈ ਜਾ ਰਹੀ ਹੈ ਇਸ ਵੱਲ ਸਰਕਾਰਾਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ।ਇਸ ਦੌਰਾਨ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ,ਹਰਪਾਲ ਸਿੰਘ ਢੰਡੋਰੀ, ਗੁਰਚੇਤਨ ਸਿੰਘ, ਭਿੰਦਾ, ਮਨਦੀਪ ਸਿੰਘ ਸਮਰਾ,ਗੁਰਪਾਲ ਸਿੰਘ ਜਿਲ੍ਹਾ ਮੀਤ ਪ੍ਰਧਾਨ,ਮਨਜੀਤ ਸਿੰਘ ਖਾਨਪੁਰ ਸੀਨੀਅਰ ਮੀਤ ਪ੍ਰਧਾਨ (ਜਿਲਾ, ਸਰਬਜੀਤ ਸਿੰਘ ਮੀਤ ਪ੍ਰਧਾਨ ਪ੍ਰਧਾਨ (ਜ਼ਿਲ੍ਹਾ), ਜਿਲ੍ਹਾ ਮੀਤ ਪ੍ਰਧਾਨ ਹਰਦੀਪ ਸਿੰਘ ਦੀਪਾ, ਕੁਲਵੰਤ ਸਿੰਘ, ਅਵਤਾਰ ਸਿੰਘ ਪਥਰਾਲੀਆਂ, ਕੁਲਦੀਪ ਸਿੰਘ ਖਾਨਪੁਰ, ਕਮਲਪ੍ਰੀਤ ਸਿੰਘ, ਬਿਕਰਮ ਸਿੰਘ, ਜੇਈ ਰਛਪਾਲ ਸਿੰਘ,ਦਿਲਬਾਗ ਸਿੰਘ, ਸੇਵਾ ਸਿੰਘ ਰੰਧਾਵਾ,ਅਰਸ਼ਵੀਰ ਸਿੰਘ, ਰਣਜੀਤ ਸਿੰਘ,ਸੁਖਜਿੰਦਰ ਸਿੰਘ ਭੁੱਲਰ, ਲਾਡੀ ਸਹਾਏਪੁਰ,ਕੁਲਵਿੰਦਰ ਸਿੰਘ, ਗੁਰਦੀਪ ਸਿੰਘ, ਤਰਸੇਮ ਸਿੰਘ, ਸਰਦਾਰਾ ਸਿੰਘ ਰੰਧਾਵਾ ਆਦਿ ਹਾਜ਼ਰ ਸਨ।