ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ
ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ
ਡੇਰਾ ਬਾਬਾ ਨਾਨਕ ,20 ਅਗਸਤ ( ਕ੍ਰਿਸ਼ਨ ਗੋਪਾਲ / ਜਤਿੰਦਰ ਕੁਮਾਰ ) ਸ਼ੁਕਰਵਾਰ ਰਾਤ ਰਾਧਾ ਕ੍ਰਿਸ਼ਨ ਮੰਦਰ ਧਵਨ ਪਰਿਵਾਰ ਦੇ ਜੱਦੀ ਪੁਸ਼ਤੀ ਮੰਦਰ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ। ਡੇਰਾ ਬਾਬਾ ਨਾਨਕ ਦੇ ਮੰਦਰਾਂ ਵਿੱਚ ਰੋਣਕਾਂ ਲੱਗੀਆਂ ਰਹੀਆਂ। ਮੰਦਰਾਂ ਵਿੱਚ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ । ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵੇਲੇ ਮੰਦਰਾਂ ਨੂੰ ਰੰਗ ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸ੍ਰੀ। ਕ੍ਰਿਸ਼ਨ ਦੇ ਦਰਸ਼ਨ ਕਰਨ ਲਈ ਦੇਰ ਰਾਤ ਤਕ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ ਰਾਧਾ ਕ੍ਰਿਸ਼ਨ ਮੰਦਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਮੂਰਤੀਆਂ ਨੂੰ ਆਕਰਸ਼ਕ ਰੂਪ ਵਿਚ ਸਜਾਇਆ ਗਿਆ ਸੀ ਰਾਤ 12 ਵਜੇ ਕ੍ਰਿਸ਼ਨ ਦਾ ਜਨਮ ਉਪਰੰਤ ਭਜਨ ਮੰਡਲੀਆਂ ਵੱਲੋਂ ਸ੍ਰੀ ਕ੍ਰਿਸ਼ਨ ਜੀ ਦੇ ਭਜਨ ਗਾ ਕੇ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ । ਮੰਦਰ ਕਮੇਟੀ ਦੇ ਮੈਂਬਰਾਂ ਵੱਲੋਂ ਭਗਤੀ ਗੀਤ ਗਾ ਕੇ ਭਗਤੀਮਈ ਬਣਾ ਦਿੱਤਾ । ਇਸ ਮੌਕੇ ਤੇ ਕਪਿਲ ਧਵਨ, ਹੀਰਾਲਾਲ ਜੰਡਿਆਲ, ਐਸ ਡੀ ਓ ਹਰਸ਼ ਸ਼ਰਮਾ, ਜੇ ਈ ਚੰਦਰਮੋਹਨ ਮਹਾਜਨ, ਜੇ ਈ ਬਲਦੇਵ ਰਾਜ ਰਾਮ ਲੁਭਾਇਆ , ਰਾਜੇਸ ਹਾਂਡਾ, ਅੰਗਰੇਜ਼ ਸਿੰਘ, ਕੁਲਦੀਪ ਨਈਅਰ ,ਡਾਕਟਰ ਮਦਨ ਮੋਹਨ ਮਹਾਜਨ , ਵਰਿੰਦਰ ਕੁਮਾਰ ਕੋਹਲੀ, ਜੁਗਿੰਦਰਪਾਲ , ਪੰਡਤ ਸੁਰੇਸ਼ ਪਚੋਰੀ , ਨੀਨਾ ਗੁਪਤਾ , ਨਿਧੀ ਕੋਹਲੀ, ਰਾਧਿਕਾ ,ਈਸ਼ਵਰੀ ਪ੍ਰਸ਼ਾਦ ਗੁਪਤਾ, ਪਵਨ ਕੁਮਾਰ ਪੰਮਾ, ਕਾਲਾ ਢਿੱਲੋਂ, ਆਦਿ ਹਾਜ਼ਰ ਸਨ।