ਸ਼੍ਰੋਮਣੀ ਅਕਾਲੀ ਦਲ ਨੇ ਸਰਕਲ ਡੇਰਾ ਬਾਬਾ ਨਾਨਕ ਦਿਹਾਤੀ ਦੇ ਵਿੱਚ ਕੀਤਾ ਪਾਰਟੀ ਦਾ ਵਿਸਥਾਰ

ਰਵੀਕਰਨ ਸਿੰਘ ਕਾਹਲੋਂ ਨੇ ਕੀਤੀ ਅਗੁਆਈ

Mart Daar

ਇੱਕ ਹੰਗਾਮੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਡੇਰਾ ਬਾਬਾ ਨਾਨਕ ਯੁਵਰਾਜ ਗਾਰਡਨ ਵਿਖੇ ਹੋਈ।  ਇਸ ਵਿੱਚ ਪਾਰਟੀ ਦਾ ਵਿਸਥਾਰ ਕਰਦਿਆਂ ਰਵੀਕਰਨ ਸਿੰਘ ਕਾਹਲੋਂ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਸਲਾਹ ਮਸ਼ਵਰਾ ਕਰਦੇ ਹੋਏ ਇਲਾਕੇ ਦੇ ਪ੍ਰਧਾਨ, ਮੀਤ ਪ੍ਰਧਾਨ  ਜਨਰਲ ਸਕੱਤਰ ਥਾਪੇ ਗਏ।  ਇਸ ਮੌਕੇ ਸਰਬ ਸੰਮਤੀ ਨਾਲ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਰਜਿੰਦਰ ਸਿੰਘ ਵੈਰੋਕੇ ਨੂੰ ਸਰਕਲ ਡੇਰਾ ਬਾਬਾ ਨਾਨਕ ਦਾ ਦਿਹਾਤੀ ਪ੍ਰਧਾਨ ਬਣਾਇਆ ਗਿਆ ਸਰਬਪ੍ਰੀਤ ਸਿੰਘ ਰੰਧਾਵਾ ਖਾਸਾਵਾਲੀ ਨੂੰ ਦਿਹਾਤੀ ਯੂਥ ਪ੍ਰਧਾਨ, ਸਤਬੀਰ ਸਿੰਘ ਬਿੱਟੂ ਨੂੰ ਪ੍ਰੈੱਸ ਸਕੱਤਰ, ਬਲਦੇਵ ਸਿੰਘ ਤਪਲਾ ਨੂੰ ਜਨਰਲ ਸਕੱਤਰ, ਅਮਰਜੀਤ ਸਾਦਾਵਾਲੀ ਨੂੰ ਖਜਾਨਚੀ ਬਣਾਇਆ ਗਿਆ। ਸੀਨੀਅਰ ਮੀਤ ਪ੍ਰਧਾਨਾਂ ਦੇ ਵਿੱਚ ਸੁਖਵਿੰਦਰ ਸਿੰਘ ਝੰਗੀ ਪੰਨਵਾ, ਆਸਾ ਸਿੰਘ ਤਲਵੰਡੀ ਗੋਰਾਇਆ, ਸੁਖਜਿੰਦਰ ਸਿੰਘ ਸ਼ਾਹਪੁਰ ਜਾਜਨ, ਵਸਨ ਸਿੰਘ ਹਰਦੋਵਾਲ, ਪ੍ਰੀਤਮ ਸਿੰਘ ਮੰਗੀਆਂ, ਮਹਿੰਦਰ ਸਿੰਘ ਪਠਾਣਾ ਬੋੜਵਾਲਾ, ਗੁਰਮੀਤ ਸਿੰਘ ਸ਼ਾਹਪੁਰ ਗੁਰਾਇਆ, ਅਮਰਜੀਤ ਸਿੰਘ ਸਿੰਘਪੁਰਾ,   ਮੋਹਨ ਸਿੰਘ ਚਾਕਾਵਾਲੀ, ਬਲਵਿੰਦਰ ਸਿੰਘ ਸਿੰਘ ਨਿਕੋਸਰਾਏ, ਵਿਲੀਅਮ ਮਸੀਹ ਸ਼ਾਹਪੁਰ ਜਾਜਨ, ਕਾਬਲ ਸਿੰਘ ਪੱਬਾ ਰਾਲੀ ਖੁਰਦ ਤੇ ਨਿਰਮਲ ਸਿੰਘ ਅਗਵਾਨ ਬਣਾਇਆ ਗਿਆ।  ਜੇ ਮੀਤ ਪ੍ਰਧਾਨਾਂ ਦੀ ਗੱਲ ਕਰੀਏ ਤਾਂ ਉਸ ਵਿੱਚ ਸੁਖਵਿੰਦਰ ਸਿੰਘ ਝੰਗੀ, ਸੁਖਦੇਵ ਸਿੰਘ ਪਬਰੇਲੀ, ਮਨਜੀਤ ਸਿੰਘ ਮੂਲੋਵਾਲ, ਮਨਜੀਤ ਸਿੰਘ ਬਰਾੜ ਕੋਟਲੀ , ਸਤਪਾਲ ਸਿੰਘ ਨਿਕੋਸਰਾਏ, ਬਲਜੀਤ ਸਿੰਘ ਸਰਾਕੋਟ, ਹਰਜਿੰਦਰ ਸਿੰਘ ਬਲਵਿੰਦਰ ਸਿੰਘ ਖੁਸ਼ਹਾਲਪੁਰ,  ਹਰ ਸਿਮਰਨ ਸਿੰਘ ਹਰਦੋਵਾਲ, ਨਰਿੰਦਰ ਸਿੰਘ ਝੰਗੀ , ਅਜੀਤ ਸਿੰਘ ਭੱਡਾ, ਹਰਪਾਲ ਸਿੰਘ ਸਮਰਾਏ, ਅਮਰਜੀਤ ਸਿੰਘ ਸ਼ਾਹਪੁਰ ਜਾਜਨ। ਜੂਨੀਅਰ ਮੀਤ ਪ੍ਰਧਾਨਾਂ ਦੇ ਵਿੱਚ ਦਲਜੀਤ ਸਿੰਘ ਹਕੀਮਬੇਗ , ਅਵਤਾਰ ਸਿੰਘ ਕੋਟਮੋਲਵੀ, ਪ੍ਰਿਥੀਪਾਲ ਸਿੰਘ ਮਾਲੇਵਾਲ, ਪ੍ਰਗਟ ਸਿੰਘ ਕੋਠਾ, ਸੁਖਦੇਵ ਸਿੰਘ ਪੱਲੇ ਨੰਗਲ, ਮਹਿੰਦਰ ਸਿੰਘ ਵੈਰੋਕੇ, ਹਰਭਜਨ ਸਿੰਘ ਮਹਿਤਾ, ਉਥੇ ਹੀ ਜਨਰਲ ਸਕੱਤਰਾਂ ਦੇ ਵਿੱਚ ਨਰਿੰਦਰ ਸਿੰਘ ਝੰਗੀ ਪੰਨਵਾਂ, ਦਲੇਰ ਸਿੰਘ ਰਤਨ ਛਤੜ, ਪਲਵਿੰਦਰ ਸਿੰਘ  ਰਾਮਦਵਾਲੀ, ਕਾਬਲ ਸਿੰਘ ਮੇਗਾ, ਸੁਖਵਿੰਦਰ ਸਿੰਘ ਖੋਦੇ ਬੇਟ, ਬਾਬਾ ਰਣਬੀਰ ਸਿੰਘ ਅਬਦਾਲ,  ਲਖਬੀਰ ਸਿੰਘ ਡਾਲਾ, ਜਗਤਾਰ ਸਿੰਘ ਸਮਰਾਏ, ਜਸਪਾਲ ਸਿੰਘ ਅਲਾਵਲ, ਸੰਤੋਖ ਸਿੰਘ ਭੱਬਾ ਰਾਲੀ, ਜੋਗਿੰਦਰ ਸਿੰਘ ਭੱਬਾ ਰਾਲੀ , ਗੁਰਮੁਖ ਸਿੰਘ ਕਠਿਆਲਾ, ਸੁਖਦੇਵ ਸਿੰਘ ਤਲਵੰਡੀ ਗੁਰਾਇਆ ਆਦਿ ਸ਼ਾਮਿਲ ਹਨ।  ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੂਬਾ ਸਕੱਤਰ ਕੁਲਜੀਤ ਸਿੰਘ ਮਜੌਲ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ , ਜਗਰੂਪ ਸਿੰਘ ਛਾਪਰ ਪ੍ਰਧਾਨ ਯੂਥ ਅਕਾਲੀ ਦਲ ਜਿਲਾ ਗੁਰਦਾਸਪੁਰ,  ਕਿਰਨਪ੍ਰੀਤ ਸਿੰਘ ਰਾਜਾ ਬੱਲੜਵਾਲ ਸ਼ਹਿਰੀ ਪ੍ਰਧਾਨ ਗੁਰਦਾਸਪੁਰ,  ਐਡਵੋਕੇਟ ਬਾਬਾ ਪਰਮੀਤ ਸਿੰਘ ਬੇਦੀ ਅਤੇ ਹੋਰ ਬਹੁਤ ਸਾਰੇ ਉਘੇ ਅਕਾਲੀ ਦਲ ਆਗੂ ਹਾਜਰ ਸਨ।