ਡੇਰਾ ਬਾਬਾ ਨਾਨਕ ਮੰਦਿਰ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਵਿਖੇ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਜੀ ਦਾ 529ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ

ਡੇਰਾ ਬਾਬਾ ਨਾਨਕ ਮੰਦਿਰ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਵਿਖੇ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਜੀ ਦਾ 529ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ

mart daar

ਮੰਦਿਰ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਡੇਰਾ ਬਾਬਾ ਨਾਨਕ ਵਿਖੇ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਜੀ ਦਾ 529ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਗੱਦੀ ਨਸ਼ੀਨ ਮਹੰਤ ਜਗਤਾਰ ਦਾਸ ਜੀ ਦੀ ਰਹਿਨੁਮਾਈ ਹੇਠ ਮਨਾਇਆ ਗਿਆ ਜਿਸ ਵਿੱਚ ਸੰਤ ਮਹਾਂਪੁਰਸ਼ ਮਹੰਤ ਮੰਡਲ ਪ੍ਰਧਾਨ ਜਿਲਾ ਗੁਰਦਾਸਪੁਰ ਤੋਂ ਬਾਬਾ ਨਸੀਬ ਸਿੰਘ, ਸੰਤ ਰੇਸ਼ਮ ਦਾਸ ਜੀ, ਮਹੰਤ ਪੁਰਸ਼ੋਤਮਪੁਰੀ ਜੀ ਬਟਾਲੇ ਵਾਲੇ, ਮਹੰਤ ਭਗਵਾਨ ਦਾਸ ਜੀ ਚੰਦੂ ਨੰਗਲ ਵਾਲੇ, ਮਹੰਤ ਕਰਨ ਦਾਸ ਜੀ, ਮਹੰਤ ਲਖਵਿੰਦਰ ਦਾਸ ਜੀ ਪੱਖੋਕੇ ਟਾਹਲੀ ਸਾਹਿਬ ਵਾਲੇ, ਮਹੰਤ ਮੇਜਰ ਦਾਸ ਜੀ ਡੇਰਾ ਬਾਬਾ ਨਾਨਕ ਵਾਲੇ, ਗੁਰਪ੍ਰੀਤਮ ਦਾਸ ਜੀ, ਭਾਈ ਰਣਜੀਤ ਸਿੰਘ ਜੀ ਲੁਧਿਆਣੇ ਵਾਲੇ, ਬਾਬਾ ਅਮਰਦਾਸ ਜੀ ਅੰਮ੍ਰਿਤਸਰ ਅਖਾੜਾ ਸੰਗਲਾ ਵਾਲਾ, ਸੰਤ ਜੋਗਾ ਦਾਸ ਜੀ ਤੇ ਹੋਰ ਸ਼ਹਿਰ ਨਿਵਾਸੀ ਮੌਜੂਦ ਸਨ। 
ਪਹਿਲੀਆਂ ਪੀੜੀਆਂ ਚੋਂ  ਸ਼੍ਰੀਮਾਨ ਮਹੰਤ ਮੰਗਲ ਦਾਸ ਜੀ, ਸ੍ਰੀਮਾਨ ਮਹੰਤ ਪੂਨਾ ਨੰਦ ਜੀ ਤੇ ਹੁਣ ਗੱਦੀ ਨਸ਼ੀਨ ਮਹੰਤ ਜਗਤਾਰ ਦਾਸ ਜੀ ਇਸ ਪਵਿੱਤਰ ਅਸਥਾਨ ਦੀ ਸੇਵਾ ਨਿਭਾ ਰਹੇ ਹਨ। 

ਇਸ ਸਮਾਗਮ ਦੌਰਾਨ ਪਹਿਲਾਂ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ , ਰਸਭਿਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। 
ਗੱਦੀ ਨਸ਼ੀਨ ਮਹੰਤ ਜਗਤਾਰ ਦਾਸ ਜੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਸ਼ਧਾਲੂਆਂ ਨੂੰ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਚਲਣ ਲਈ ਪ੍ਰੇਰਿਤ ਵੀ ਕੀਤਾ। 
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਲੰਗਰ ਪ੍ਰਥਾ ਮੁਤਾਬਿਕ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਤੁਸੀਂ ਦੇਖ ਰਹੇ ਹੋ ਆਲ 2 ਨਿਊਜ਼ ਲਈ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਇਹ ਵਿਸ਼ੇਸ਼ ਰਿਪੋਰਟ।