ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ/ਆਊਟਸੋਰਸ ਵਰਕਰਾਂ ਵੱਲੋਂ ਤਿੱਖੇ ਸੰਘਰਸ਼ ਦਾ ਇਲਾਨ
ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ/ਆਊਟਸੋਰਸ ਵਰਕਰਾਂ ਵੱਲੋਂ ਤਿੱਖੇ ਸੰਘਰਸ਼ ਦਾ ਇਲਾਨ
ਅੱਡਾ ਸਰਾਂ 28 ਅਕਤੂਬਰ ( ਜਸਵੀਰ ਕਾਜਲ ) - ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਮੀਟਿੰਗ ਆਲੋਵਾਲ ਵਾਟਰ ਬਾਕਸ ਤੇ ਬਰਾਂਚ ਪ੍ਧਾਨ ਸੁਖਵਿੰਦਰ ਸਿੱਘ ਚੁੰਬਰ ਦੀ ਪ੍ਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਆਗੂ ਉਕਾਰ ਸਿੱਘ ਢਾਂਡਾ ਨੇ ਵਰਕਰਾ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਦਿਨੀ ਮਕੇਰੀਆਂ ਤਲਵਾੜਾ ਬਰਾਂਚ ਦੇ ਵਰਕਰ ਸਾਥੀ ਵਲੋ ਆਪਣੀਆ ਹੱਕੀ ਅਤੇ ਜਾਇਜ ਮੰਗਾ ਲਈ ਤਲਵਾੜਾ ਵਿਖੇ ਹਾਈਵੇ ਜਾਮ ਕੀਤਾ ਗਿਆ ਸੀ ਜਿਸ ਵਿੱਚ ਭਾਰੀ ਗਿਣਤੀ ਵਿੱਚ ਪਰਿਵਾਰਾ ਅਤੇ ਬੱਚਿਆ ਨੇ ਵੱਡੀ ਗਿਣਤੀ ਵਿੱਚ ਵਿਰੋਧ ਪ੍ਦਰਸ਼ਨ ਕੀਤਾ ਅਤੇ ਹਾਈਵੇ ਜਾਮ ਕੀਤਾ ਗਿਆ ਅਤੇ ਡੀ ਐਸ ਪੀ ਦਸੂਹਾ ਅਤੇ ਨਾਇਬ ਤਹਿਸੀਲਦਾਰ ਤਲਵਾੜਾ ਵਲੋ ਮੋਕੇ ਤੇ ਪਹੁੰਚ ਕਿ ਕਾਰਜਕਾਰੀ ਇੰਜਿਨੀਅਰ ਜਲ ਸਪਲਾਈ ਅਤੇ ਸ਼ੈਨੀਟੇਸਨ ਵਿਭਾਗ ਨਾਲ ਮੀਟਿੰਗ 30 ਅਕਤੂਬਰ ਨੁੰ ਫਿਕਸ ਕਰਵਾਈ ਗਈ ਹੈ ਅਗਰ ਮੀਟਿੰਗ ਵਿੱਚ ਪ੍ਸ਼ਾਸ਼ਨ ਵਲੋਂ ਵਰਕਰਾਂ ਦੀਆਂ ਮੰਗਾ ਦਾ ਹੱਲ ਨਹੀ ਕੀਤਾ ਜਾਂਦਾ ਤਾਂ ਜੋ ਵੀ ਆਗੂਆਂ ਵਲੋਂ ਮੋਕੇ ਫੈਸ਼ਲਾ ਲਿਆ ਜਾਵੇਗਾ ਉਸ ਉਪਰ ਬਰਾਂਚ ਹੁਸ਼ਿਆਰਪੁਰ ਅਤੇ ਦਸੂਹਾ ਪੂਰਾ ਪਹਿਰਾ ਦੇਵੇਗੀ ਅਤੇ ਪਰਿਵਾਰਾ ਅਤੇ ਬੱਚਿਆ ਸਮੇਤ ਸ਼ਮੂਲੀਅਤ ਕਰੇਗੀ ਇਸ ਮੋਕੇ ਕੁਲਦੀਪ ਸਿੰਘ ਮਨਦੀਪ ਸਿੰਘ ਅਮਨਦੀਪ ਸਿੰਘ ਸ਼ਿਵ ਦਿਆਲ ਸੋਹਨ ਲਾਲ ਜਤਿੰਦਰ ਸਿੰਘ ਤਜਿੰਦਰ ਸਿੰਘ ਸਨਦੀਪ ਸੈਣੀ ਸੁਰਿੰਦਰ ਕੁਮਾਰ ਰਾਜ ਕੁਮਾਰ ਆਦਿ ਮਜੂਦ ਸਨ।