ਡੇਰਾ ਬਾਬਾ ਨਾਨਕ ਹਲਕਾ ਜਿਮਨੀ ਚੋਣ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜਾਵੇਗੀ - ਅਰਜੁਨ ਸੋਨੀ ਡੇਰਾ ਬਾਬਾ ਨਾਨਕ
ਡੇਰਾ ਬਾਬਾ ਨਾਨਕ ਹਲਕਾ ਜਿਮਨੀ ਚੋਣ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜਾਵੇਗੀ ਅਰਜੁਨ ਸੋਨੀ ਡੇਰਾ ਬਾਬਾ ਨਾਨਕ
ਅੱਜ ਡੇਰਾ ਬਾਬਾ ਨਾਨਕ ਵਿਖੇ ਅਰਜਨ ਸੋਨੀ ਡੇਰਾ ਬਾਬਾ ਨਾਨਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਮਨੀ ਚੋਣ ਦੇ ਵਿੱਚ ਭਾਰੀ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸਪਸ਼ਟ ਕਰ ਦਿੱਤਾ ਹੈ ਲੋਕ ਸਭਾ ਦੀਆਂ ਚੋਣਾਂ ਨੇ ਜਿਸ ਦੇ ਵਿੱਚ ਸਭ ਤੋਂ ਜਿਆਦਾ ਵੋਟਾਂ ਗੁਰਦੀਪ ਸਿੰਘ ਰੰਧਾਵਾ ਦੀ ਅਗੁਆਈ ਵਿੱਚ ਡੇਰਾ ਬਾਬਾ ਨਾਨਕ ਹਲਕੇ ਤੋਂ ਆਪ ਨੂੰ ਪਈਆਂ ਹਨ। ਜੇ ਅਸੀਂ ਗੱਲ ਕਰੀਏ 2022 ਦੀਆਂ ਵੋਟਾਂ ਬਾਰੇ ਤਾਂ ਸਭ ਤੋਂ ਜਿਆਦਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੋਟਾਂ ਪਈਆਂ ਸਨ ਉਸ ਤੋਂ ਬਾਅਦ ਅਕਾਲੀ ਉਮੀਦਵਾਰ ਰਵੀਕਰਨ ਸਿੰਘ ਕਾਲੋ ਨੂੰ ਤੇ ਉਸ ਤੋਂ ਬਾਅਦ ਤੀਸਰਾ ਨੰਬਰ ਆਉਂਦਾ ਸੀ ਗੁਰਦੀਪ ਸਿੰਘ ਰੰਧਾਵਾ ਦਾ ਸੀ, ਜੋ ਕਿ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸਨ। ਪਰ ਜੇ ਹੁਣ 2024 ਦੀ ਗੱਲ ਕਰੀਏ ਤਾਂ ਸੱਭ ਨਾਲੋ ਜਿਆਦਾ ਇਲਾਕੇ ਚੋਂ ਲੀਡ ਆਮ ਆਦਮੀ ਪਾਰਟੀ ਨੂੰ ਮਿਲਦੀ ਦਿਖਾਈ ਦੇ ਰਹੀ ਹੈ ਤੇ ਇਸ ਵਿੱਚ ਕਾਂਗਰਸ ਪਾਰਟੀ ਤੇ ਅਕਾਲੀ ਦਲ ਦੋਵੇਂ ਪਿਛੜਦੇ ਨਜ਼ਰ ਆ ਰਹੇ ਨੇ, ਇਸ ਦਾ ਮੁੱਖ ਕਾਰਨ ਇਹ ਹੈ ਕਿ ਇਲਾਕੇ ਦੇ ਲੋਕ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਚਲ ਰਹੇ ਨੇ ਤੇ ਉਹਨਾਂ ਦੇ ਨਾਲ ਲਗਾਤਾਰ ਖੜੇ ਨੇ। ਅਤੇ ਇਹ ਵੀ ਸੱਚ ਹੈ ਕਿ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਇਲਾਕੇ ਡੇਰਾ ਬਾਬਾ ਨਾਨਕ ਵੱਲ ਬਹੁਤ ਜਿਆਦਾ ਧਿਆਨ ਵੀ ਦਿੱਤਾ ਹੈ ਅਤੇ ਉਹ ਮਿੱਠ ਬੋਲੜੇ ਵੀ ਹਨ। ਇਸ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀ ਜਿਮਨੀ ਚੋਣ ਦੇ ਵਿੱਚ ਜਿੱਤ ਯਕੀਨੀ ਹੈ ਅਤੇ ਸਾਡੇ ਹਰਮਨ ਨੇਤਾ ਗੁਰਦੀਪ ਸਿੰਘ ਰੰਧਾਵਾ ਦੀ ਬੱਲੇ ਬੱਲੇ ਤੇ ਜਿੱਤ ਪੱਕੀ ਹੈ।