ਡੇਰਾ ਬਾਬਾ ਨਾਨਕ ਤੇ ਕੋਟਲੀ ਪੁਲੀਸ ਅਤੇ ਇਲਾਕਾ ਵਾਸੀਆਂ ਨੇ ਨਸ਼ੇ ਖਿਲਾਫ ਕੱਡੀ ਮਿੰਨੀ ਮੈਰਾਥੋਨ

ਡੇਰਾ ਬਾਬਾ ਨਾਨਕ ਤੇ ਕੋਟਲੀ ਪੁਲੀਸ ਅਤੇ ਇਲਾਕਾ ਵਾਸੀਆਂ ਨੇ ਨਸ਼ੇ ਖਿਲਾਫ ਕੱਡੀ ਮਿੰਨੀ ਮੈਰਾਥੋਨ

ਡੇਰਾ ਬਾਬਾ ਨਾਨਕ ਤੇ ਕੋਟਲੀ ਪੁਲੀਸ ਅਤੇ  ਇਲਾਕਾ ਵਾਸੀਆਂ ਨੇ ਨਸ਼ੇ ਖਿਲਾਫ ਕੱਡੀ ਮਿੰਨੀ ਮੈਰਾਥੋਨ

ਡੇਰਾ ਬਾਬਾ ਨਾਨਕ ਤੇ ਕੋਟਲੀ ਪੁਲੀਸ ਵਲੋਂ ਨਸ਼ੇ ਦੇ ਖਿਲਾਫ ਕੱਡੀ ਗਈ ਮਿੰਨੀ ਮੈਰਾਥੋਨ ਇਸ ਮੋਕੇ DSP ਡੇਰਾ ਬਾਬਾ ਨਾਨਕ , ਬਿਕਰਮ

ਸਿੰਘ ਐਸ ਐਚ ਓ ਡੇਰਾ ਬਾਬਾ ਨਾਨਕ ਤੇ SHO ਕੋਟਲੀ ਸੂਰਤ ਮਲ੍ਹੀ ਤੋਂ ਇਲਾਵਾ ਸ਼ਹਿਰ ਦੀਆਂ ਵੱਖ ਵੱਖ ਸ਼ਖਸ਼ੀਅਤਾਂ ਤੇ ਸ਼ਹਿਰ ਵਾਸੀਆਂ ਨੇ ਜੋਸ਼ੋ ਖਰੋਸ਼ ਨਾਲ ਹਿਸਾ ਲਿਆ। 

DSP ਡੇਰਾ ਬਾਬਾ ਨਾਨਕ ਮਨਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਡੀ ਜੀ ਪੀ ਪੰਜਾਬ  ਦੀਆਂ ਹਦਾਇਤਾਂ ਮੁਤਾਬਕ ਅਸੀਂ ਮਿੰਨੀ ਮੈਰਾਥੋਨ ਕੱਡੀ ਹੈ ਇਸ ਦਾ ਮਕਸਦ ਲੋਕਾਂ ਨੂੰ ਨਸ਼ੇ ਖਿਲਾਫ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨਸ਼ੇ ਨੂੰ ਖਤਮ ਕਰਨ ਲਈ ਵਚਨ ਬੱਧ ਹਾਂ। ਜਿੱਥੇ  ਅਸੀਂ ਨਸ਼ਾ ਕਰਨ ਵਾਲਿਆਂ ਤੇ ਨਸ਼ਾ ਵੇਚਣ ਵਾਲਿਆਂ ਨੂੰ ਗਿਰਫ਼ਤਾਰ ਕਰਦੇ ਹਾਂ ਓਥੇ ਹੀ ਮੈਰਾਥੋਨ ਕਰਕੇ ਲੋਕਾਂ ਨੂੰ ਨਸ਼ੇ ਖਿਲਾਫ ਜਾਗਰੂਕ ਕਰ ਰਹੇ ਹਾਂ। 

ਓਥੇ ਹੀ ਸ਼ਹਿਰ ਦੀਆਂ ਸ਼ਖਸ਼ੀਅਤਾਂ ਤੇ ਵਾਸੀਆਂ ਨੇ ਕਿਹਾ ਕਿ ਸਾਨੂ ਬਹੁਤ ਖੁਸ਼ੀ ਹੈ ਕਿ ਅਸੀਂ ਮੈਰਾਥੋਨ ਵਿੱਚ ਹਿਸਾ ਲਿਆ ਹੈ ਤੇ ਅਸੀਂ ਹਰ ਕੰਮ ਵਿੱਚ ਨਸ਼ਾ ਮੁਕਤ ਪੰਜਾਬ ਬਣਾਉਣ ਲਈ  ਪੁਲੀਸ ਦਾ ਸਾਥ ਦੇਵਾਂਗੇ।