ਡੇਰਾ ਬਾਬਾ ਨਾਨਕ ਨਾਨਕ ਦੇ DSP ਤੇ SHO ਵਲੋਂ ਫਲੈਗ ਮਾਰਚ

ਇਲਾਕੇ ਚ ਸ਼ਰਾਰਤੀ ਅਨਸਰ ਨਹੀਂ ਬਖਸ਼ੇ ਜਾਣਗੇ - DSP DSP ਮਨਿੰਦਰ ਪਾਲ ਸਿੰਘ ਤੇ SHO ਬਿਕਰਮ ਸਿੰਘ

mart daar

ਪੰਜਾਬ ਸਰਕਾਰ ਤੇ SSP ਬਟਾਲਾ ਅਸ਼ਵਨੀ ਗੋਟੇਆਲ ਦੇ ਦਿਸ਼ਾ ਨਿਰਦੇਸ਼ਾਂ ਤੇ ਡੇਰਾ ਬਾਬਾ ਨਾਨਕ DSP ਮਨਿੰਦਰ ਪਾਲ ਸਿੰਘ ਤੇ  SHO ਬਿਕਰਮ ਸਿੰਘ ਨੇ ਡੇਰਾ ਬਾਬਾ ਨਾਨਕ ਚ ਇੱਕ ਵਿਸ਼ੇਸ਼ ਫਲੈਗ ਮਾਰਚ ਕੱਢਿਆ ਤੇ ਰੁਟੀਨ ਚੈਕਿੰਗ ਵੀ ਕੀਤੀ। ਗੱਲਬਾਤ ਦੌਰਾਨ DSP ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਤੇ ਨੱਥ ਪਾਉਣਾ, ਮੂੰਹ ਬੰਨ ਕੇ ਚਲਣ ਵਾਲਿਆਂ, ਬਗੈਰ ਕਾਗਜ਼ ਵਾਹਨਾਂ , ਨਸ਼ੇ ਦੇ ਤਸਕਰਾਂ ਤੇ ਹੁਲੜਬਾਜ਼ੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਡੇਰਾ ਬਾਬਾ ਨਾਨਕ ਇਲਾਕੇ ਦੀ ਕਾਨੂੰਨ ਵਿਵਸਥਾ ਚਾਕ ਚੌਬੰਦ ਰੱਖੀ ਜਾਵੇਗੀ। ਜਿਕਰਯੋਗ ਹੈ ਕਿ ਉਨ੍ਹਾਂ  ਨਸ਼ਿਆਈਆਂ ਨੂੰ ਜਿਨ੍ਹਾਂ ਨੂੰ ਸਿਵਲ ਹਸਪਤਾਲ ਚ ਨਸ਼ਾ ਛੁਡਾਊ ਗੋਲੀਆਂ ਮਿਲਦੀਆਂ ਹਨ , ਨਾਲ ਵੀ ਮੁਲਾਕਾਤ ਕੀਤੀ ਤੇ ਇਹਨਾਂ ਗੋਲੀਆਂ ਨੂੰ ਦਵਾਈ ਦੇ ਤੋਰ ਤੇ ਵਰਤਣ ਤੇ ਲਾਈਨਾਂ ਚ ਲੱਗ ਕਿ ਦਵਾਈ ਲੈਣ ਦੀ ਹਦਾਇਤ ਵੀ ਕੀਤੀ। ਓਥੇ ਹੀ SHO ਬਿਕਰਮ ਸਿੰਘ ਨੇ ਬਗੈਰ ਕਾਗਜ ਤੇ ਬਗੈਰ ਨੰਬਰ ਵਾਹਨਾਂ ਨੂੰ  ਕਾਬੂ ਵੀ ਕੀਤਾ।  ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।