ਰਾਧਾ ਸਵਾਮੀ ਸਤਿਸੰਗ ਕਰਦੇ-ਕਰਦੇ ਸਟੇਜ 'ਤੇ ਹੀ ਤਿਆਗ ਦਿੱਤੇ ਪ੍ਰਾਣ

ਰਾਧਾ ਸਵਾਮੀ ਸਤਿਸੰਗ ਕਰਦੇ-ਕਰਦੇ ਸਟੇਜ 'ਤੇ ਹੀ ਤਿਆਗ ਦਿੱਤੇ ਪ੍ਰਾਣ

ਰਾਧਾ ਸਵਾਮੀ ਸਤਿਸੰਗ ਕਰਦੇ-ਕਰਦੇ ਸਟੇਜ 'ਤੇ ਹੀ ਤਿਆਗ ਦਿੱਤੇ ਪ੍ਰਾਣ

ਅੱਡਾ ਸਰਾਂ ਜਸਵੀਰ ਸਿੰਘ ਕਾਜਲ - ਕਹਿੰਦੇ ਹਨ ਕਿ ਮੌਤ ਦਾ ਸਮਾਂ ਤੇ ਸਥਾਨ ਨਿਸ਼ਚਿਤ ਹੈ। ਅਜਿਹਾ ਹੀ ਹੋਇਆ ਸੈਕਟਰ 11-12 ਸਾਈਂ ਬਾਬਾ ਚੌਕ ਨਿਊ ਹਾਊਸਿੰਗ ਬੋਰਡ ਕਾਲੋਨੀ ਦੀ ਵਾਸੀ 58 ਸਾਲਾ ਸ਼ਸ਼ੀ ਖੁਰਾਣਾ ਦੇ ਨਾਲ।ਰਾਧਾ ਸਵਾਮੀ ਸਤਿਸੰਗ ਬਿਆਸ ਨਾਲ ਜੁੜੀ ਸ਼ਸ਼ੀ ਖੁਰਾਣਾ ਨੇ ਦਿੱਲੀ ਦੀ ਰੇਡੀਓ ਕਾਲੋਨੀ ਵਿਚ ਸਤਿਸੰਗ ਕਰਦਿਆਂ ਸਟੇਜ 'ਤੇ ਹੀ ਪ੍ਰਾਣ ਤਿਆਗ ਦਿੱਤੇ। ਉਹ 25 ਮਿੰਟ ਦਾ ਸਤਿਸੰਗ ਕਰ ਚੁੱਕੀ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਦਿੱਲੀ ਤੋਂ ਪਾਨੀਪਤ ਲਿਆਂਦੀ ਗਈ।
ਉਨ੍ਹਾਂ ਦੇ ਪਤੀ ਰਮੇਸ਼ ਖੁਰਾਣਾ ਵੀ ਰਾਧਾ ਸਵਾਮੀ ਮਤ ਨੂੰ ਮੰਨਦੇ ਹਨ ਅਤੇ ਉਹ ਖੁਦ ਹੀ ਪਤਨੀ ਨੂੰ ਸਵੇਰੇ ਸਤਿਸੰਗ ਲਈ ਛੱਡ ਕੇ ਆਏ ਸਨ। ਸ਼ਸ਼ੀ ਦੀ ਬੇਵਕਤੀ ਮੌਤ ਦੀ ਖਬਰ ਮਿਲਦਿਆਂ ਹੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੇ ਸਤਿਸੰਗੀਆਂ ਵਿਚ ਸੋਗ ਦੀ ਲਹਿਰ ਦੌੜ ਗਈ।ਰਮੇਸ਼ ਖੁਰਾਣਾ ਆਰ. ਐੱਸ. ਐੱਸ. ਨਾਲ ਜੁੜੇ ਹੋਣ ਕਾਰਨ ਜੰਮੂ ਵਿਚ ਏ. ਬੀ . ਵੀ. ਪੀ. ਦੇ ਪ੍ਰਚਾਰਕ ਰਹਿ ਚੁੱਕੇ ਹਨ। ਉਨ੍ਹਾਂ ਦੀ ਵੱਡੀ ਧੀ ਤੋਂ ਇਲਾਵਾ ਇਕ ਪੁੱਤਰ ਹੈ। ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਨੇਤਰਦਾਨ ਕਰ ਕੇ ਸਮਾਜ ਨੂੰ ਪ੍ਰੇਰਣਾ ਦਿੱਤੀ ਹੈ।