ਐਸ ਕੇ ਆਰ ਹੌਸਪੀਟਲ ਬਟਾਲਾ ਵਲੋਂ ਫੋਰਟੀਜ਼ ਸੈਟੇਲਾਈਟ ਓ ਪੀ ਡੀ ਸ਼ੁਰੂ

ਗਰੀਬ ਲੋਕਾਂ ਨੂੰ ਮੁਫ਼ਤ ਮਿਲੇਗੀ ਡਾਕਟਰੀ ਸੁਵਿਧਾ ਹਰ ਬਿਮਾਰੀ ਦਾ ਹੋਵੇਗਾ ਬਟਾਲਾ ਚ ਹੀ ਇਲਾਜ਼

mart daar

ਐਸ ਕੇ ਆਰ ਹੌਸਪੀਟਲ ਬਟਾਲਾ ਜੋ ਕਿ ਨਿੱਜਰ ਹਸਪਤਾਲ ਬਟਾਲਾ ਨੂੰ ਸੰਭਾਲ ਰਹੇ ਹਨ ਉਨ੍ਹਾਂ ਦੁਆਰਾ ਫੋਰਟੀਜ਼ ਸੈਟੇਲਾਈਟ ਓ ਪੀ ਡੀ ਸ਼ੁਰੂ ਕੀਤੀ ਗਈ। ਇਸ ਦਾ ਸਿੱਧਾ ਮਤਲਬ ਹੈ ਕਿ ਜੋ ਬਿਮਾਰੀਆਂ ਦੇ ਇਲਾਜ਼ ਵੱਡੇ ਸ਼ਹਿਰਾਂ ਚ ਹੁੰਦੇ ਸੀ ਉਹ ਹੁਣ ਬਟਾਲਾ ਵਿਖੇ ਹੀ ਸੰਭਵ ਹਨ ਤੇ 24 ਘੰਟੇ ਉਪਲਬਧ ਹਨ। 
ਡਾਕਟਰ ਇਮਰਾਨ ਖਾਨ ਨੇ ਬਟਾਲਾ ਵਾਸੀਆਂ ਨੂੰ ਵਧਾਈ ਦੇਂਦੇ ਹੋਏ ਦੱਸਿਆ ਕਿ ਹੁਣ ਬਟਾਲੇ ਦੇ ਇਲਾਕਾ ਨਿਵਾਸੀਆਂ ਨੂੰ ਹਰ ਤਰਾਂ ਦੀ ਬਿਮਾਰੀ ਦੇ ਇਲਾਜ਼ ਲਈ ਦੂਰ ਦਰਾਡੇ ਜਾਣ ਦਾ ਕਸ਼ਟ ਨਹੀਂ ਉਠਾਣਾ ਪਵੇਗਾ ਤੇ ਉਹ ਬੜੀ ਆਸਾਨੀ ਨਾਲ ਤੇ ਘੱਟ ਖਰਚੇ ਚ ਐਸ ਕੇ ਆਰ ਹੌਸਪੀਟਲ ਬਟਾਲਾ ਤੋਂ ਇਲਾਜ਼ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਿਲ, ਦਿਮਾਗ, ਕਿਡਨੀ, ਲੀਵਰ, ਗਾਇਨੀ ਤੇ ਹੋਰ ਹਰ ਤਰਾਂ ਦੀ ਬਿਮਾਰੀ ਦਾ ਇਲਾਜ ਲਈ ਹਸਪਤਾਲ ਚ ਡਾਕਟਰ 24 ਘੰਟੇ ਉਪਲਬਧ ਰਹਿਣਗੇ। 
ਡਾਕਟਰ ਕ੍ਰਿਸ਼ਨ ਕੁਮਾਰ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਗਰੀਬ ਲੋਕਾਂ ਲਈ ਜਿਥੇ ਓ ਪੀ ਡੀ ਬਿਲਕੁਲ ਮੁਫ਼ਤ ਰਹੇਗੀ ਓਥੇ ਬਾਕੀ ਖਰਚੇ ਵੀ ਨਾਂਹ ਬਰਾਬਰ ਹੀ ਲਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਹਰ ਤਰਾਂ ਦੀ ਬਿਮਾਰੀ ਦੇ ਇਲਾਜ ਦੇ ਨਾਲ ਨਾਲ ਐਕਸੀਡੈਂਟ ਕੇਸ ਵੀ 24 ਘੰਟੇ ਹੈਂਡਲ ਕੀਤੇ ਜਾਣਗੇ।
ਇਸ ਮੌਕੇ ਡਾ: ਇਮਰਾਨ ਖਾਨ ਕੰਸਲਟੈਂਟ ਓਨਕੋਲੋਜੀ, ਡਾ: ਕ੍ਰਿਸ਼ਨ ਕੁਮਾਰ MS  ਆਰਥੋਪੀਡਿਕ, ਡਾ: ਸਤਨਾਮ ਸਿੰਘ ਨਿੱਝਰ ਜਨਰਲ ਸਰਜਨ, ਡਾ: ਵਿਕਰਮ ਅਗਰਵਾਲ (ਸਹੂਲਤ ਡਾਇਰੈਕਟਰ), ਡਾ: ਹੁਮਾ ਨੂਰ (ਮੈਡੀਕਲ ਔਨਕੋਲੋਜਿਸਟ), ਡਾ: ਰੁਕਾਚੀ (ਕਸਲਟੇਸ਼ਨ ਗਾਇਨੀਕੋਲੋਜਿਸਟ), ਡਾ ਅਰਜੁਨ ਵੇਦ ਗੁਪਤਾ (ਸਲਾਹਕਾਰ ਕਾਰਡੀਓਲੋਜਿਸਟ), DR  ਗੌਰਵ ਸਿੰਗਲਾ (ਸਲਾਹਕਾਰ ਨੈਫਰੋਲੋਜੀ), ਦੀਪਕ ਬਖਸ਼ੀ ਯੂਨਿਟ ਹੈਡ-ਸੇਲ ਫੋਰਟਿਸ ਐਸਕਾਰਟਸ ਹਸਪਤਾਲ ਮਜੂਦ ਸਨ।