ਦਰਬਾਰ ਚੋਲੀਪੁਰ ਵਿਖੇ ਸਾਲਾਨਾ ਸੂਫੀਆਨਾ ਮੇਲਾ ਕਰਵਾਇਆ

ਭਾਰੀ ਬਾਰਿਸ਼ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਪਹੁੰਚੀ

ਦਰਬਾਰ ਚੋਲੀਪੁਰ ਵਿਖੇ ਸਾਲਾਨਾ ਸੂਫੀਆਨਾ ਮੇਲਾ ਕਰਵਾਇਆ
mart daar

ਟਾਂਡਾ ਉੜਮੁੜ,  22 ਜੂਨ ( ਜਸਵੀਰ ਕਾਜਲ) ਬਾਬਾ ਹਰਸ਼ੈਅ ਜੀ ਦੇ ਅਸਥਾਨ ਦਰਬਾਰ ਚੋਲੀਪੁਰ ਵਿਖੇ  ਸਾਲਾਨਾ ਜੋੜ ਮੇਲਾ ਅਤੇ ਸੂਫੀਆਨਾ ਦਰਬਾਰ  ਮੌਜੂਦਾ ਗੱਦੀ ਨਸ਼ੀਨ  ਬਾਬਾ ਸੋਢੀ ਸ਼ਾਹ ਜੀ ਦੀ ਅਗਵਾਈ ਵਿੱਚ   ਕਰਵਾਇਆ ਗਿਆ  । 2 ਦਿਨਾ ਸਾਲਾਨਾ ਜੋੜ ਮੇਲ |

ਜੋੜ ਮੇਲੇ ਦੇ ਪਹਿਲੇ ਦਿਨ  ਪਵਿੱਤਰ ਦਰਗਾਹ ਤੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਅਤੇ     ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ  ।ਜੋੜ ਮੇਲੇ ਦੇ ਦੂਸਰੇ ਦਿਨ   ਸੂਫ਼ੀਆਨਾ ਦਰਬਾਰ ਸਜਾਇਆ ਗਿਆ ਜਿਸ   ਵਿੱਚ  ਪ੍ਰਸਿੱਧ ਕਲਾਕਾਰ ਬੂਟਾ ਮੁਹੰਮਦ, ਵਿਸ਼ਵ  ਪ੍ਰਸਿੱਧ ਸੂਫ਼ੀ  ਗਾਇਕ ਸਰਦਾਰ ਅਲੀ,ਮੁਨਵਰ ਅਲੀ,ਸ਼ੌਕਤ ਅਲੀ ਦੀਵਾਨਾ,ਪੁਨੀਤ ਸ਼ਾਹ, ਪ੍ਰਤਾਪ ਰਾਣਾ,ਗਾਇਕਾ ਨਿਸ਼ਾ , ਗਾਇਕ ਮਲਕੀਤ ਬੁੱਲ੍ਹਾ ਅਤੇ ਬਖ਼ਸ਼ੀਸ਼ ਕੱਵਾਲ ਐਂਡ ਪਾਰਟੀ  ਸੂਫੀਆਨਾ ਕਲਾਮਾਂ ਰਾਹੀਂ  ਆਪਣੀ ਹਾਜ਼ਰੀ ਲਗਵਾ ਕੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਜਿਸ ਦਾ ਭਾਰੀ ਬਾਰਿਸ਼ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਆਨੰਦ ਮਾਣਿਆ  ।ਸਮੁੱਚੇ ਸੂਸੀਆਨਾ ਦਰਬਾਰ ਦੌਰਾਨ ਸਟੇਜ ਸਕੱਤਰ ਦੀ ਭੂੁਮਿਕਾ ਤਰਲੋਚਨ ਬੱਧਣ ਨੇ ਬਾਖੂਬੀ ਨਿਭਾਈ।ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਦੀ ਸੇਵਾ ਵਾਸਤੇ ਵੱਖ -ਵੱਖ ਤਰ੍ਹਾਂ ਦੇ ਲੰਗਰ, ਠੰਢੇ- ਮਿੱਠੇ ਜਲ ਦੀ ਛਬੀਲ ਅਤੇ ਚਾਹ ਪਕੌੜਿਆਂ ਦੇ ਲੰਗਰ ਵੀ ਲਗਾਏ ਗਏ।