ਗੈਰ-ਕਾਨੂੰਨੀ ਮਾਈਨਿੰਗ ਰੋਕਣ ਗਏ ਸਰਕਾਰੀ ਬੇਲਦਾਰ 'ਤੇ ਕੀਤਾ ਹਮਲਾ
ਬੇਲਦਾਰ ਦੀ ਹੋਈ ਮੌਤ
ਗੈਰ-ਕਾਨੂੰਨੀ ਮਾਈਨਿੰਗ ਰੋਕਣ ਗਏ
ਸਰਕਾਰੀ ਬੇਲਦਾਰ 'ਤੇ ਕੀਤਾ ਹਮਲਾ
ਬੇਲਦਾਰ ਦੀ ਹੋਈ ਮੌਤ
ਨਜਾਇਜ ਮਾਈਨਿੰਗ ਦੇ ਖਿਲਾਫ ਸਰਕਾਰਾਂ ਵੀ ਸਖਤ ਹਨ ਅਤੇ ਪ੍ਰਸ਼ਾਸਨ ਨੂੰ ਵੀ ਹਿਦਾਇਤਾਂ ਹਨ ਕਿ ਨਜ਼ਾਇਜ ਮਾਈਨਿੰਗ ਰੋਕੀ ਜਾਵੇ ਪਰ ਨਜਾਇਜ ਮਾਈਨਿੰਗ ਅਜੇ ਵੀ ਚਲਦੀ ਨਜਰ ਆ ਰਹੀ ਹੈ ਅਤੇ ਜੇਕਰ ਕੋਈ ਮਾਈਨਿੰਗ ਨੂੰ ਰੋਕਣ ਲਈ ਕਦਮ ਚੁੱਕਦਾ ਹੈ ਤਾਂ ਨਜ਼ਾਇਜ ਮਾਈਨਿੰਗ ਕਰਨ ਵਾਲੇ ਊਸ ਉੱਤੇ ਜਾਨ ਲੇਵਾ ਹਮਲਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਇਵੇਂ ਦਾ ਹੀ ਇਕ ਮਾਮਲਾ ਦੇਰ ਰਾਤ ਬਟਾਲਾ ਦੇ ਪਿੰਡ ਕੋਟਲਾ ਬੱਜਾ ਸਿੰਘ ਨੇੜੇ ਕਸੂਰ ਬ੍ਰਾਂਚ ਨਹਿਰ ਨਜਦੀਕ ਤੋਂ ਸਾਹਮਣੇ ਆਇਆ ਜਿਥੇ ਨਾਜਾਇਜ਼ ਮਾਈਨਿੰਗ ਕਰ ਰਹੇ ਮੁਲਜ਼ਮਾਂ ਨੂੰ ਸਰਕਾਰੀ ਬੇਲਦਾਰ ਵਲੋਂ ਰੋਕਿਆ ਗਿਆ ਤਾਂ ਨਜਾਇਜ ਮਾਈਨਿੰਗ ਕਰਨ ਵਾਲਿਆਂ ਨੇ ਬੇਲਦਾਰ ਦਰਸ਼ਨ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਨਾਥਪੁਰ ਕਾਦੀਆਂ ਤੇ ਜਾਨ ਲੇਵਾ ਹਮਲਾ ਕਰਦੇ ਹੋਏ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਖੁੱਦ ਹਮਲਾਵਰ ਟਰੈਕਟਰ-ਟਰਾਲੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ ਜ਼ਖਮੀ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਨੇ ਜ਼ਖਮੀ ਨੂੰ ਮ੍ਰਿਤਕ ਐਲਾਨ ਦਿੱਤਾ।ਓਥੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਘਟਨਾ ਬਾਰੇ ਦਸਦੇ ਹੋਏ ਪੰਜਾਬ ਸਰਕਾਰ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ
ਰਿਪੋਰਟਰ.....ਜਸਵਿੰਦਰ ਬੇਦੀ ਬਟਾਲਾ