ਪੰਜ ਪਿਆਰਿਆ ਦੀ ਹਾਜ਼ਰੀ ਵਿੱਚ ਮਨਜੀਤ ਦਸੂਹਾ ਨੇ ਰੱਖਿਆ ਗੁਰਦੁਆਰਾ ਸਾਹਿਬ ਦੀ ਨਵੀ ਇਮਾਰਤ ਦਾ ਨੀਂਹ ਪੱਥਰ।
ਪੰਜ ਪਿਆਰਿਆ ਦੀ ਹਾਜ਼ਰੀ ਵਿੱਚ ਮਨਜੀਤ ਦਸੂਹਾ ਨੇ ਰੱਖਿਆ ਗੁਰਦੁਆਰਾ ਸਾਹਿਬ ਦੀ ਨਵੀ ਇਮਾਰਤ ਦਾ ਨੀਂਹ ਪੱਥਰ।
ਅੱਡਾ ਸਰਾਂ ( ਜਸਵੀਰ ਕਾਜਲ)
ਅੱਜ ਟਾਂਡਾ ਸਹਿਰ ਦੇ ਵਾਰਡ ਨੰਬਰ 4 ਦਸਮੇਸ਼ ਨਗਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ (ਭਾਟ ਸਿੱਖ) ਦੀ ਨਵੀ ਇਮਾਰਤ ਦਾ ਨੀਂਹ ਪੱਥਰ ਪੰਜ ਪਿਆਰਿਆ ਦੀ ਹਾਜ਼ਰੀ ਵਿੱਚ ਧਾਰਮਿਕ ਰਸਮਾ ਉਪਰੰਤ ਉੱਘੇ ਸਮਾਜ ਸੇਵੀ ਤੇ ਹਲਕਾ ਇੰਚਾਰਜ ਉੜਮੁੜ ਟਾਂਡਾ ਸ੍ਰੋਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਨੇ ਰੱਖਿਆ। ਤੇ ਸਾਰੇ ਪ੍ਰਬੰਧਕਾ ਤੇ ਸੰਗਤਾ ਨੂੰ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਸਾਰਿਆ ਨੂੰ ਰਲ ਮਿਲ ਕੇ ਇਨਾ ਕਾਰਜਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਜਿੱਥੇ ਅਸੀ ਸੰਗਤੀ ਰੂਪ ਵਿੱਚ ਬੈਠ ਕਿ ਗੁਰਬਾਣੀ ਦਾ ਅਨੰਦ ਮਾਣ ਸਕਦੇ ਹਾ। ਇਸ ਮੌਕੇ ਪ੍ਰਬੰਧਕਾ ਨੇ ਪੰਜ ਪਿਆਰਿਆ ਦਾ ਸਤਿਕਾਰ ਕਰਦਿਆ ਸਿਰੋਪਾਓ ਭੇਂਟ ਕੀਤੇ। ਤੇ ਵਿਸੇਸ ਤੌਰ ਤੇ ਉੱਘੇ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਦਾ ਸਨਮਾਨ ਕਰਦਿਆ ਕਿਹਾ ਕਿ ਮਨਜੀਤ ਸਿੰਘ ਦਸੂਹਾ ਨੇ ਇਨਾ ਕਾਰਜਾ ਵਿੱਚ ਬਹੁਤ ਵੱਡੀ ਸੇਵਾ ਕਰਦਿਆ ਗੁਰਦੁਆਰਾ ਸਾਹਿਬ ਦੀ ਜਮੀਨ ਲੈਣ ਵਿੱਚ ਪੰਜ ਲੱਖ ਰੁਪਏ ਦੀ ਸੇਵਾ ਕੀਤੀ ਹੈ। ਇਸ ਮੌਕੇ ਸੁਖਵਿੰਦਰ ਸਿੰਘ ਮੂਨਕ, ਜਸਵਿੰਦਰ ਸਿੰਘ ਧੁੱਗਾ, ਸੁਖਵਿੰਦਰ ਸਿੰਘ ਰਤਨ,ਸਵਰਨ ਸਿੰਘ ਜੋਸ਼, ਗੁਰਮੁੱਖ ਸਿੰਘ, ਅਜੀਤ ਸਿੰਘ, ਜਸਵਿੰਦਰ ਸਿੰਘ, ਬੰਤਾ ਸਿੰਘ, ਮੇਵਾ ਸਿੰਘ, ਸੇਵਾ ਸਿੰਘ, ਲਾਲ ਸਿੰਘ, ਬਲਵਿੰਦਰ ਸਿੰਘ, ਮੇਘਾ ਸਿੰਘ, ਸੰਨੀ ਸਿੰਘ, ਰਵਿੰਦਰ ਸਿੰਘ, ਬਲਵੀਰ ਸਿੰਘ, ਗਿਆਨੀ ਮਾਨ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਸਕੀਨ ਸਿੰਘ, ਭਾਈ ਬਹਾਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾ ਹਾਜ਼ਰ ਸਨ।