ਡੇਰਾ ਬਾਬਾ ਨਾਨਕ ਚ ਸੁਪਰ ਸੀਡਰ ਕਰਕੇ ਕਿਸਾਨ ਦਾ ਲੱਖਾਂ ਦਾ ਨੁਕਸਾਨ ਹੁਣ ਕਿੱਥੇ ਹੈ ਸਰਕਾਰ ਤੇ ਕਿਸਾਨ ਜਥੇਬੰਦੀਆਂ

ਡੇਰਾ ਬਾਬਾ ਨਾਨਕ ਚ ਸੁਪਰ ਸੀਡਰ ਕਰਕੇ ਕਿਸਾਨ ਦਾ ਲੱਖਾਂ ਦਾ ਨੁਕਸਾਨ ਹੁਣ ਕਿੱਥੇ ਹੈ ਸਰਕਾਰ ਤੇ ਕਿਸਾਨ ਜਥੇਬੰਦੀਆਂ

ਡੇਰਾ ਬਾਬਾ ਨਾਨਕ ਚ ਸੁਪਰ ਸੀਡਰ ਕਰਕੇ ਕਿਸਾਨ ਦਾ ਲੱਖਾਂ ਦਾ ਨੁਕਸਾਨ  ਹੁਣ ਕਿੱਥੇ ਹੈ ਸਰਕਾਰ ਤੇ ਕਿਸਾਨ ਜਥੇਬੰਦੀਆਂ
Super Seeder Loss

ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਬਿਜਾਈ ਲਈ ਸੁਪਰ ਸੀਡਰ ਤਕਨੀਕ ਨੂੰ ਅਪਨਾਉਣ ਦੀ ਸਲਾਹ ਦੇ ਰਹੇ ਹਨ ਪਰ ਓਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟ ਮੌਲਵੀ ਵਿਚ ਕਿਸਾਨ ਨੂੰ  ਸੁਪਰ ਸੀਡਰ ਨਾਲ ਬਿਜਾਈ ਬਹੁਤ ਮਹਿੰਗੀ ਪਈ ਤੇ ਸੁਪਰ ਸੀਡਰ ਮੁਸੀਬਤ ਦਾ ਕਾਰਨ ਬਣ ਗਿਆ।  ਜਦੋਂ  ਅਚਾਨਕ ਸੁਪਰ ਸੀਡਰ ਚ ਸ਼ੋਰਟ ਸਰਕਟ ਹੋਣ ਤੇ  ਅਗ ਲੱਗ ਗਈ ਤੇ ਅੱਗ ਲੱਗਣ ਨਾਲ ਜਿੱਥੇ ਸੀਡਰ ਸੜਕੇ ਸੁਆਹ ਹੋ ਗਿਆ ਉੱਥੇ ਹੀ ਲੱਖਾਂ ਦਾ ਟਰੈਕਟਰ  ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਡਰਾਈਵਰ ਵੀ ਜ਼ਖਮੀ ਹੋ ਗਿਆ। ਓਥੇ ਹੀ ਖੇਤੀਬਾੜੀ ਬਲਾਕ ਅਫਸਰ ਨੇ ਕਿਹਾ ਇਹ ਬਹੁਤ ਮਾੜਾ ਹੈ ,ਤੇ ਉਹ ਕੁਝ ਨਹੀਂ ਕਰ ਸਕਦੇ ਕਿਓਂਕਿ ਐਸੀ ਘਟਨਾ ਦਾ ਵਿਭਾਗ ਜਾਂ ਸਰਕਾਰ ਵੱਲੋਂ ਕੁਝ ਮੁਆਵਜ਼ਾ ਤੈਅ ਨਹੀਂ ਹੈ।ਜਿਕਰਯੋਗ ਹੈ ਕਿ ਇਹ ਨੁਕਸਾਨ ਇੱਕ ਏਸੇ ਕਿਸਾਨ ਦਾ ਹੋਇਆ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਪਰਾਲੀ ਨੂੰ ਅੱਗ ਨਈਂ ਲਗਾ ਰਿਹਾ ਸਗੋਂ ਸੁਪਰ ਸੀਡਰ ਦਾ ਉਪਯੋਗ ਕਰਕੇ , ਪਰਿਆਵਰਣ ਦਾ ਧਿਆਨ ਰੱਖਦੇ ਹੋਏ ਦੇਸ਼ ਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਓਥੇ ਹੀ ਬਹੁਤ ਸਾਰੇ ਕਿਸਾਨਾਂ ਦੀ ਜੁਬਾਨ ਤੇ ਇਹ ਵੀ ਸੁਆਲ ਸੀ ਕਿ ਕੀ ਇਸ ਕਿਸਾਨ ਦੀ ਮੱਦਦ ਲਈ ਕਿਸਾਨ ਜਥੇਬੰਦੀਆਂ ਤੇ ਸਰਕਾਰ ਨੂੰ ਤੁਰੰਤ ਅੱਗੇ ਨਹੀਂ ਆਉਣਾ ਚਾਹੀਦਾ ਤੇ ਕੀ ਕਿਸਾਨ ਜਥੇਬੰਦੀਆਂ ਤੇ ਸਰਕਾਰ ਦਾ ਸਿਰਫ ਪਰਾਲੀ ਨੂੰ ਅੱਗ ਲਾਉਣ ਤੇ ਹੀ ਉਲਝਣ ਦਾ ਕੰਮ ਰਹਿ ਗਿਆ ਹੈ।  ਆਓ ਦੇਖਦੇ ਹਾਂ ਇੱਕ ਰਿਪੋਰਟ।