ਪੀਰ ਬਾਬਾ ਕੱਲੂ ਸ਼ਾਹ ਦੀ ਦਰਗਾਹ ਤੇ ਸਲਾਨਾ 30 ਵਾਂ ਸਭਿਆਚਾਰਕ ਮੇਲਾ 15 ਜੂਨ ਨੂੰ

ਪਿੰਡ ਨੈਣੋਵਾਲ ਵੈਦ ਵਿਖੇ ਪੀਰ ਬਾਬਾ ਕੱਲੂ ਸ਼ਾਹ ਜੀ ਦੀ ਦਰਗਾਹ ਤੇ ਸਲਾਨਾ 30 ਵਾਂ ਸਭਿਆਚਾਰਕ ਮੇਲਾ 15 ਜੂਨ ਨੂੰ ਕਰਵਾਇਆ ਜਾਵੇਗਾ

ਪੀਰ ਬਾਬਾ ਕੱਲੂ ਸ਼ਾਹ ਦੀ ਦਰਗਾਹ ਤੇ ਸਲਾਨਾ 30 ਵਾਂ ਸਭਿਆਚਾਰਕ ਮੇਲਾ 15 ਜੂਨ ਨੂੰ
mart daar

ਪਿੰਡ ਨੈਣੋਵਾਲ ਵੈਦ ਵਿਖੇ ਪੀਰ ਬਾਬਾ ਕੱਲੂ ਸ਼ਾਹ ਜੀ ਦੀ ਦਰਗਾਹ ਤੇ ਸਲਾਨਾ 30 ਵਾਂ ਸਭਿਆਚਾਰਕ ਮੇਲਾ 15 ਜੂਨ ਨੂੰ ਕਰਵਾਇਆ ਜਾਵੇਗਾ |

ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿਚ ਪ੍ਰਧਾਨ ਸਤਨਾਮ ਸਿੰਘ ਢਿੱਲੋਂ ਨੇ ਦੱਸਿਆ ਕਿ ਮੇਲੇ ਦਾ ਉਦਘਾਟਨ ਸਾਬਕਾ ਮੰਤਰੀ ਚੋਧਰੀ ਬਲਬੀਰ ਸਿੰਘ ਮਿਆਣੀ ਅਤੇ ਸਾਬਕਾ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ ਕਰਨਗੇ | ਜਦਕਿ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਰਵਿੰਦਰ ਸਿੰਘ ਰਸੂਲਪੁਰ ਮੁੱਖ ਮਹਿਮਾਨ ਹੋਣਗੇ |

ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਅਮਨ ਰੋਜ਼ੀ,ਜੈਲੀ,ਲੱਖੀ ਸਿੱਧੂ,ਮਹਿੰਦੀ ਬਰਾੜ, ਐਸ਼ ਕੌਰ,ਸੁੱਖੀ ਖ਼ਾਨ, ਵਿਨੂੰ ਈਦੂ,ਸਲੀਮ ਸਾਬਰੀ ਮਲੇਰਕੋਟਲਾ ਵਾਲੇ ਕਵਾਲ, ਅਵਤਾਰ ਚੜਿੱਕ ਅਤੇ ਇਕ਼ਬਾਲ ਚੜਿੱਕ ਅਤੇ ਰਾਣਾ ਕੰਮੇਆਨਿਆ ਆਦਿ ਕਲਾਕਾਰ ਭਾਗ ਲੈਣਗੇ | ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਸਮਾਜ ਸੇਵਕ ਮਨਜੋਤ ਸਿੰਘ ਤਲਵੰਡੀ,ਦਵਿੰਦਰ ਸਿੰਘ ਮੂਨਕ,ਡਾ.ਕੇਵਲ ਸਿੰਘ ਕਾਜਲ ਅਤੇ ਰੇਸ਼ਮ ਸਿੰਘ ਢਿੱਲੋਂ ਇੰਗਲੈਂਡ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ |

ਸੁਖਵਿੰਦਰ ਸਿੰਘ ਢਿੱਲੋਂ,ਸੋਮ ਨਾਥ ਮਹਿਮੀ, ਸੁਖਵੀਰ ਸਿੰਘ,ਸਾਬਕਾ ਸਰਪੰਚ ਨਗਿੰਦਰ ਸਿੰਘ,ਬਲਜਿੰਦਰ ਸਿੰਘ,ਗੁਰਮੀਤ ਸਿੰਘ, ਜਸਵੰਤ ਸਿੰਘ ਬਿੱਟਾ,ਸੁਖਦੇਵ ਸਿੰਘ, ਸੰਦੀਪ ਸਿੰਘ ਮਹਿਮੀ,ਕਿੰਦਾ,ਜੀਤੀ,ਜੋਬਨ ਢਿੱਲੋਂ,ਸਰਬਜੀਤ ਸਿੰਘ,ਸੁਭਾਸ਼ ਰਾਮ ਆਦਿ ਮੌਜੂਦ ਸਨ |