ਚੇਅਰਮੈਨ ਰਾਜੀਵ ਸ਼ਰਮਾਂ ਨੂੰ ਪਾਰਟੀ ਹਾਈਕਮਾਂਡ ਨੇ ਐਮ ਪੀ ਦੇ ਬਿਜਾਰਵਰ ਹਲਕੇ ਦਾ ਪ੍ਰਭਾਰੀ ਬਣਾਇਆ
ਸ਼ਰਮਾਂ ਵੱਲੋਂ ਹਲਕੇ ਵਿਚ ਤਾਬੜਤੋੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਫ਼ਤਿਹਗੜ੍ਹ ਚੂੜੀਆਂ/ ਰਾਜੀਵ ਸੋਨੀ / ਲੋਕ ਸਭਾ ਗੁਰਦਾਸਪੁਰ ਦੇ ਇੰਚਾਰਜ ਅਤੇ ਚੇਅਰਮੈਨ ਰਾਜੀਵ ਸ਼ਰਮਾਂ ਨੂੰ ਆਮ ਆਦਮੀਂ ਪਾਰਟੀ ਦੀ ਹਾਈਕਮਾਂਡ ਨੇ ਮੱਧ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਮੱਧ ਪ੍ਰਦੇਸ਼ ਦੇ ਬਿਜਾਰਵਰ ਹਲਕੇ ਦਾ ਪ੍ਰਭਾਰੀ ਬਣਾ ਕੇ ਭੇਜਿਆ ਹੈ। ਜਿੱਥੇ ਪਹੁੰਚ ਕੇ ਚੇਅਰਮੈਨ ਰਾਜੀਵ ਸ਼ਰਮਾਂ ਵੱਲੋਂ ਸਖ਼ਤ ਮਿਹਨਤ ਕਰਕੇ ਇਸ ਹਲਕੇ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਨਾਲ ਜੋੜ੍ਹਿਆ ਜਾ ਰਿਹਾ ਹੈ। ਸ਼ਰਮਾਂ ਨੇ ਇਸ ਸਬੰਧੀ ਫੋਨ ਤੇ ਜਾਣਕਾਰੀ ਦੇਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਅਤੇ ਪਾਰਟੀ ਹਾਈਕਮਾਂਡ ਨੇ ਮੇਰੇ ਤੇ ਭਰੋਸਾ ਕਰਕੇ ਜਿਹੜੀ ਜਿੰਮੇਵਾਰੀ ਮੈਨੂੰ ਸੌਂਪੀ ਹੈ, ਮੈ ਇਸ ਹਲਕੇ ਵਿਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾ ਕੇ ਹਾਈਕਮਾਂਡ ਦੇ ਭਰੋਸੇ ਤੇ ਖ਼ਰਾ ਉਤਰਾਗਾ ਅਤੇ ਬਿਜਾਰਵਰ ਹਲਕੇ ਵਿਚ ਪਾਰਟੀ ਦੀ ਪੁਜੀਸ਼ਨ ਨੂੰ ਮਜਬੂਤ ਕਰਨ ਵਿਚ ਕੋਈ ਕਸਰ ਨਹੀਂ ਛੱਡਾਂਗਾ।