ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਲੋਕ ਦਫ਼ਤਰ ਵਿਚ ਪਹੁੰਚ ਕੇ ਆਪਣੀਆਂ ਮੁਸ਼ਕਲਾਂ ਦੱਸਣ: ਤੇਜਵਿੰਦਰ ਰੰਧਾਵਾ
ਹਰ ਸ਼ੁਕਰਵਾਰ ਬਲਬੀਰ ਸਿੰਘ ਪਨੂੰ ਦਫ਼ਤਰ ਵਿਚ ਆ ਕੇ ਹੱਲ ਕਰਨਗੇ

ਫ਼ਤਿਹਗੜ੍ਹ ਚੂੜੀਆਂ/ ਰਾਜੀਵ ਸੋਨੀ / ਆਮ ਆਦਮੀ ਪਾਰਟੀ ਫ਼ਤਿਹਗੜ੍ਹ ਚੂੜੀਆਂ ਸ਼ਹਿਰੀ ਦੇ ਪ੍ਰਧਾਨ ਬਣਨ ਤੋਂ ਬਾਅਦ ਤੇਜਵਿੰਦਰ ਰੰਧਾਵਾ ਨੇ ਪ੍ਰੈਸ ਨਾਲ ਗੱਲ ਕਰਦੇ ਹੋਏ ਹਲਕਾ ਫਤਿਹਗੜ੍ਹ ਚੂੜੀਆਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਮੁਸ਼ਕਲਾਂ ਫ਼ਤਿਹਗੜ੍ਹ ਚੂੜੀਆਂ ਵਿਖੇ ਅਧਾਰ ਸਟੋਰ ਦੇ ਨਜ਼ਦੀਕ ਬਣੇ ਪਾਰਟੀ ਦਫ਼ਤਰ ਵਿਚ ਆ ਕੇ ਆਪਣੇ ਕੰਮ ਅਤੇ ਮੁਸ਼ਕਲਾਂ ਨੋਟ ਕਰਵਾਉਣ, ਜਿਹਨਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਰੰਧਾਵਾ ਨੇ ਦੱਸਿਆ ਕਿ ਇਹ ਦਫਤਰ ਰੋਜ਼ਾਨਾ ਸਵੇਰੇ 9 ਵਜੇ ਤੋਂ 5 ਵਜੇ ਤੱਕ ਖੁੱਲਿਆ ਕਰੇਗਾ ਅਤੇ ਇੱਥੇ ਲੋਕਾਂ ਦੇ ਕੰਮ ਨੋਟ ਕੀਤੇ ਜਾਣਗੇ ਅਤੇ ਹੈ ਸ਼ੁੱਕਰਵਾਰ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਇਥੇ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨਗੇ। ਇਸ ਲਈ ਫ਼ਤਿਹਗੜ੍ਹ ਚੂੜੀਆਂ ਦੇ ਵਸਨੀਕ ਇਸ ਦਫ਼ਤਰ ਵਿਚ ਪਹੁੰਚ ਕੇ ਇਸ ਮੌਕੇ ਦਾ ਫਾਇਦਾ ਉਠਾਉਣ।