ਆਪ' ਵਰਕਰਾਂ ਵੱਲੋਂ ਬਲਬੀਰ ਪਨੂੰ ਅਤੇ ਥਾਣਾ ਮੁਖੀ ਦਾ ਸਨਮਾਨ

ਆਪ' ਵਰਕਰਾਂ ਵੱਲੋਂ ਬਲਬੀਰ ਪਨੂੰ ਅਤੇ ਥਾਣਾ ਮੁਖੀ ਦਾ ਸਨਮਾਨ

ਆਪ' ਵਰਕਰਾਂ ਵੱਲੋਂ ਬਲਬੀਰ ਪਨੂੰ ਅਤੇ ਥਾਣਾ ਮੁਖੀ ਦਾ ਸਨਮਾਨ
Balbir Pannu, Inspector Prabhjot Singh,
mart daar

'ਆਪ' ਵਰਕਰਾਂ ਵੱਲੋਂ ਬਲਬੀਰ ਪਨੂੰ ਅਤੇ ਥਾਣਾ ਮੁਖੀ ਦਾ ਸਨਮਾਨ।

ਫ਼ਤਹਿਗੜ੍ਹ ਚੂੜੀਆਂ, 1 ਮਈ ( ਰਾਜੀਵ ਸੋਨੀ )- ਆਮ ਆਦਮੀ ਪਾਰਟੀ ਦੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਸਮੂਹ ਵਰਕਰਾਂ ਨੇ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਨਵੇਂ  ਥਾਣਾ ਮੁਖੀ ਇੰਸਪੈਕਟਰ ਪ੍ਰਭਜੋਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

ਉਪਰੰਤ ਉਨ੍ਹਾਂ ਨਾਲ ਨਗਰ ਕੌਂਸਲ ਦਫ਼ਤਰ ਵਿਚ ਇਕ ਮੀਟਿੰਗ ਕਰਕੇ ਸ਼ਹਿਰ ਦੇ ਮਸਲਿਆਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਬਲਬੀਰ ਸਿੰਘ ਪਨੂੰ ਨੇ ਜਿੱਥੇ ਨਵੇਂ ਥਾਣਾ ਮੁਖੀ ਨੂੰ ਬਿਨ੍ਹਾਂ ਕਿਸੇ ਡਰ ਅਤੇ ਭੇਦਭਾਵ ਦੇ ਕੰਮ ਕਰਨ ਲਈ ਕਿਹਾ, ਉਥੇ ਉਨ੍ਹਾਂ ਨੇ ਪੁਲਿਸ ਦਾ ਹਰ ਪੱਖੋਂ ਸਹਿਯੋਗ ਕਰਨ ਦੀ ਗੱਲ ਆਖੀ। ਪਨੂੰ ਨੇ ਕਿਹਾ ਕਿ ਕੋਈ ਵੀ 'ਆਪ' ਵਰਕਰ ਜਾਂ ਵਾਰਡ ਇੰਚਾਰਜ ਪੁਲਿਸ ਕੋਲ ਗਲਤ ਕੰਮ ਲਈ ਸਿਫ਼ਾਰਿਸ਼ ਨਹੀਂ ਕਰੇਗਾ ਅਤੇ ਚੰਗੇ ਕੰਮ ਲਈ ਪੁਲਿਸ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਗਲਤ ਅਨਸਰ ਜਾਂ ਨਸ਼ਾ ਤਸਕਰ ਦੀ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ਜਾਂ ਵਾਰਡ ਇੰਚਾਰਜਾਂ ਵੱਲੋਂ ਮਦਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਟੀਚਾ ਨਸ਼ਿਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਮਹੌਲ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਹਰੇਕ ਕੰਮ ਵਿਚ ਪ੍ਰਸਾਸ਼ਨ ਦੀ ਮਦਦ ਕੀਤੀ ਜਾਵੇਗੀ। ਇਸ ਦੌਰਾਨ ਨਵੇਂ ਥਾਣਾ ਮੁਖੀ ਨੇ ਬਲਬੀਰ ਸਿੰਘ ਪਨੂੰ ਨੂੰ ਵਿਸਵਾਸ਼ ਦੁਆਇਆ ਕਿ ਉਹ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਗੇ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਸਲਾਖਾਂ ਪਿੱਛੇ ਭੇਜਣਗੇ। ਇਸ ਮੌਕੇ ਲਵਪ੍ਰੀਤ ਸਿੰਘ ਖੁਸਰ, ਜਸਬੀਰ ਸਿੰਘ ਰੰਧਾਵਾ, ਗੁਰਪਿੰਦਰ ਸਿੰਘ, ਰਾਜੀਵ ਸੋਨੀ ਕੌਂਸਲਰ, ਕ੍ਰਿਸ਼ਨ ਕੁਮਾਰ ਗਾਮਾ, ਰਾਜੀਵ ਸ਼ਰਮਾ, ਸੁਖਚੈਨ ਸਿੰਘ, ਕੇਵਲ ਕ੍ਰਿਸ਼ਨ, ਗੁਰਮੀਤ ਸਿੰਘ ਦਾਦੂਯੋਧ, ਸੁਖਵਿੰਦਰ ਸਿੰਘ ਚੋਲੀਆ, ਡਾ. ਅਨੂਪ, ਇੰਦਰਪਾਲ ਮਾਹਲਾ, ਗੋਰਾ ਬਾਠ, ਸਲੀਮ ਮਸੀਹ, ਕੇਵਲ ਮਸੀਹ, ਧਰਮਪਾਲ ਜੋਸ਼ੀ, ਜੇਮਸ ਮਸੀਹ, ਰਸ਼ਪਾਲ ਸਿੰਘ, ਗੁਰਵਿੰਦਰ ਸਿੰਘ, ਜਸਬੀਰ ਸਿੰਘ ਬਾਬਾ, ਗੁਰਮੀਤ ਸਿੰਘ ਦਾਦੂਜੋਧ, ਕੁਲਵੰਤ ਸਿੰਘ ਮਿਸਤਰੀ, ਗੋਪੀ ਰੰਧਾਵਾ, ਆਦਿ ਹਾਜ਼ਰ ਸਨ।