ਤਾਂਤਰਿਕ ਦੇ ਚੱਕਰ ‘ਚ 10 ਸਾਲਾਂ ਸੁਖਮਨਪ੍ਰੀਤ ਕੌਰ ਦਾ ਕਤਲ
ਗੁਆਂਢੀਆਂ ਨੇ ਸੁਖਮਨਪ੍ਰੀਤ ਕੌਰ ਦੀ ਦਿੱਤੀ ਬਲੀ
ਅੰਮ੍ਰਿਤਸਰ ਦੇ ਮੁਧਲ ਪਿੰਡ ਵਿਖੇ 10 ਸਾਲਾ ਸੁਖਮਨਪ੍ਰੀਤ ਕੌਰ ਦੇ ਕਤਲ ਮਾਮਲੇ ‘ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਕ ਤਾਂਤਰਿਕ ਦੇ ਕਹਿਣ ‘ਤੇ ਗੁਆਂਢੀਆਂ ਨੇ ਸੁਖਮਨਪ੍ਰੀਤ ਕੌਰ ਦੀ ਬਲੀ ਦਿੱਤੀ ਸੀ। ਇਸ ਖੁਲਾਸੇ ਤੋਂ ਬਾਅਦ ਸਾਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੀੜਤ ਪਰਿਵਾਰ ਦੇ ਗੁਆਂਢੀਆਂ ਨੇ ਤਾਂਤਰਿਕ ਦੇ ਕਹਿਣ ‘ਤੇ 10 ਸਾਲਾ ਸੁਖਮਨਪ੍ਰੀਤ ਕੌਰ ਦੀ ਬਲੀ ਆਪਣਾ ਮੈਰਿਜ ਪੈਲੇਸ ਚਲਾਉਣ ਲਈ ਦਿੱਤੀ ਸੀ । ਸਾਇੰਸ ਦੇ ਇਸ ਯੁੱਗ ਵਿਚ ਵੀ ਇਹਨਾਂ ਧਕੀਆਲੁਸੀ ਵਿਚਾਰਾਂ ਕਰਕੇ ਇੱਕ ਮਾਸੂਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।
ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਲੜਕੀ ਦੀ ਉਸਦੇ ਗੁਆਂਢੀਆਂ ਨੇ ਕਥਿਤ ਤੌਰ 'ਤੇ ਬਲੀ ਦਿੱਤੀ ਕਿਉਂਕਿ ਉਨ੍ਹਾਂ ਦਾ ਮੈਰਿਜ ਪੈਲੇਸ ਦਾ ਕਾਰੋਬਾਰ ਚੰਗਾ ਨਹੀਂ ਚੱਲ ਰਿਹਾ ਸੀ। ਇਹ ਲੜਕੀ 12 ਜੁਲਾਈ ਨੂੰ ਲਾਪਤਾ ਸੀ ਤੇ ਉਸ ਦੀ ਲਾਸ਼ ਦੋ ਦਿਨ ਬਾਅਦ ਵੇਰਕਾ ਥਾਣੇ ਅਧੀਨ ਪੈਂਦੇ ਪਿੰਡ ਮੂਧਲ ਵਿਖੇ ਇੱਕ ਹਵੇਲੀ ਚੋਂ ਮਿਲੀ ਸੀ।
ਗੌਰਤਲਬ ਹੈ ਕਿ ਸਨਿਫਰ ਡਾਗ ਨੇ ਪੁਲਿਸ ਨੂੰ ਦੋਸ਼ੀਆਂ ਦੇ ਘਰ ਤੱਕ ਪਹੁੰਚਾਇਆ। ਤੇ ਗਹਿਨ ਪੁੱਛਗਿੱਛ ਤੋਂ ਬਾਦ ਇਹ ਸਾਰਾ ਖੁਲਾਸਾ ਹੋਇਆ ਹੈ।