ਕੈਂਟਰ ਦੀ ਚਪੇਟ ਵਿੱਚ ਆਉਣ ਕਾਰਨ ਇਕ ਔਰਤ ਦੀ ਮੌਤ ਦੋ ਜ਼ਖਮੀ

ਕੈਂਟਰ ਦੀ ਚਪੇਟ ਵਿੱਚ ਆਉਣ ਕਾਰਨ ਇਕ ਔਰਤ ਦੀ ਮੌਤ ਦੋ ਜ਼ਖਮੀ

ਕੈਂਟਰ ਦੀ ਚਪੇਟ ਵਿੱਚ ਆਉਣ ਕਾਰਨ ਇਕ ਔਰਤ ਦੀ ਮੌਤ ਦੋ ਜ਼ਖਮੀ
mart daar

ਅੱਡਾ  ਸਰਾਂ  ( ਜਸਵੀਰ ਸਿੰਘ )

ਟਾਂਡਾ- ਹੁਸ਼ਿਆਰਪੁਰ ਮਾਰਗ ਤੇ ਅੱਡਾ ਸਰਾਂ ਨਜ਼ਦੀਕ  ਹੋਏ ਇਕ ਸੜਕ ਹਾਦਸੇ ਦੌਰਾਨ  ਇਕ ਕੈਂਟਰ   (ਟਿੱਪਰ) ਦੀ ਲਪੇਟ ਵਿਚ ਆਉਣ ਕਾਰਨ  ਆਪਣੇ ਪਰਿਵਾਰਕ ਮੈਂਬਰਾਂ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੀ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਹ ਹਾਦਸਾ ਸਵੇਰੇ ਕਰੀਬ 8 ਵਜੇ ਉਸ ਸਮੇਂ ਵਾਪਰਿਆ ਜਦੋਂ  ਮਲਾਰੀ ਸਿੰਘ ਪੁੱਤਰ ਪ੍ਰੇਮ ਸਿੰਘ  ਆਪਣੀ ਭਰਜਾਈ  ਰੀਟਾ ਪਤਨੀ ਮੇਜਰ ਸਿੰਘ ਅਤੇ ਰੀਟਾ ਦੀ 8 ਸਾਲਾ ਪੁੱਤਰੀ ਪ੍ਰਭਜੋਤ ਕੌਰ  ਵਾਸੀ ਪਿੰਡ ਘਸ ਕਲੇਰ ਜ਼ਿਲ੍ਹਾ ਗੁਰਦਾਸਪੁਰ   ਨਾਲ   ਹੁਸ਼ਿਆਰਪੁਰ ਪਾਸਪੋਰਟ ਦਫਤਰ ਜਾ ਰਹੇ ਸਨ ਕਿ ਅੱਡਾ ਸਰਾਂ ਨਜ਼ਦੀਕ ਅਚਾਨਕ ਹੀ ਇਕ ਕੈਂਟਰ (ਟਿੱਪਰ) ਦੀ ਚਪੇਟ   ਵਿੱਚ ਆ ਗਏ  ਹਾਦਸਾ ਇੰਨਾ ਭਿਆਨਕ ਸੀ ਕਿ  ਹਾਦਸੇ ਵਿੱਚ ਰੀਟਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪ੍ਰਭਜੋਤ ਅਤੇ ਮਲਾਰੀ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹੀ ਸਥਾਨਕ ਲੋਕਾਂ ਨੇ  ਹਸਪਤਾਲ  ਪਹੁੰਚਾਇਆ।ਇਸ ਸਬੰਧੀ ਟਾਂਡਾ ਪੁਲਸ ਨੇ  ਮ੍ਰਿਤਕਾ ਦੀ ਲਾਸ਼ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ