ਮੀਡੀਆ ਪਾਵਰ ਕਲੱਬ ਬਟਾਲਾ ਵੱਲੋਂ 20 ਮਰੀਜ਼ਾ ਨੂੰ ਮੁਫਤ ਰਾਸ਼ਨ

ਵਿਧਾਇਕ ਸ:ਅਮਰਪਾਲ ਸਿੰਘ ਵੱਲੋ ਸਿਵਲ ਹਸਪਤਾਲ ਬਟਾਲਾ ਵਿਖੇ

ਮੀਡੀਆ ਪਾਵਰ ਕਲੱਬ ਬਟਾਲਾ ਵੱਲੋਂ 20 ਮਰੀਜ਼ਾ ਨੂੰ ਮੁਫਤ ਰਾਸ਼ਨ
Free ration, 20 patients, from Media Power Club, Batala MLA Amarpal Singh, Civil Hospital Batala

ਪੱਤਰਕਾਰ (ਕਰਮਜੀਤ ਜੰਬਾ)  ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ.ਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਰਗੋਬਿੰਦਪੁਰ ਹਲਕੇ ਦੇ ਹਰਮਨ ਪਿਆਰੇ ਨੇਤਾ ਅਤੇ ਮੌਜੂਦਾ ਵਿਧਾਇਕ ਸ:ਅਮਰਪਾਲ ਸਿੰਘ ਐਡਵੋਕੇਟ ਵੱਲੋ ਮਾਤਾ ਸੁਲੱਖਣੀ ਜੀ ਸਿਵਲ

ਹਸਪਤਾਲ ਬਟਾਲਾ ਵਿਖੇ ਟੀ.ਬੀ ਮੁਫਤ ਭਾਰਤ ਮੁਹਿੰਮ ਤਹਿਤ ਮੀਡੀਆ ਪਾਵਰ ਕਲੱਬ ਬਟਾਲਾ ਵੱਲੋਂ 20 ਮਰੀਜ਼ਾ ਨੂੰ ਮੁਫਤ ਰਾਸ਼ਨ ਵੰਡਿਆ ਗਿਆ ।ਇਸ ਮੌਕੇ ਡਾ ਰਵਿੰਦਰ ਸਿੰਘ ਵੱਲੋ ਦੱਸਿਆ ਗਿਆ ਕਿ ਸਰਕਾਰ ਵੱਲੋਂ ਟੀ.ਬੀ ਦੇ ਮਰੀਜਾਂ ਦੀ ਜਾਂਚ ਅਤੇ ਉਹਨ੍ਹਾਂ ਦਾ ਮੁਫਤ ਇਲਾਜ ਪਹਿਲਾ ਤੋਂ ਹੀ ਕੀਤਾ ਜਾ ਰਿਹਾ ਹੈ । ਮਰੀਜਾਂ ਦੀ ਚੰਗੀ ਸਿਹਤ ਵਾਸਤੇ ਉਹਨ੍ਹਾਂ ਨੂੰ ਹਰ ਮਹੀਨੇ ਮੁਫਤ ਰਾਸ਼ਨ ਵੰਡਣ ਦੀ ਪ੍ਰਕਿਰਿਆ ਵੀ ਸੁਰੂ ਕੀਤੀ ਗਈ ਜੋ ਕਿ ਉਹਨ੍ਹਾਂ ਦੇ ਪੂਰੇ ਇਲਾਜ ਦੌਰਾਨ ਚਲੇਗੀ ।ਮਰੀਜ ਦੀ ਚੰਗੀ ਸਿਹਤ ਵਾਸਤੇ ਸੁੱਕਾ ਦੁੱਧ,ਆਟਾ, ਘਿਉ,ਬਦਾਮ,ਦਾਲਾ ਆਦਿ ਵੰਡਿਆ ਗਿਆ ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਟਾਲਾ ਡਾ.ਰਵਿੰਦਰ ਸਿੰਘ ਨੇ ਹਲਕੇ ਦੇ ਵਿਧਾਇਕ ਅਤੇ ਮੀਡੀਆ ਪਾਵਰ ਕਲੱਬ ਬਟਾਲਾ ਦੇ ਮੈਬਰ ਸੈਂਡੀ ਅਤੇ ਹੋਰ ਪ੍ਰੈਸ ਦੇ ਮੈਂਬਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਅਤੇ ਉਹਨ੍ਹਾਂ ਵੱਲੋਂ ਹੋਰ ਦਾਨੀ ਸੱਜਣਾ ਨੂੰ ਬੇਨਤੀ ਕੀਤੀ ਕਿ ਉਹ ਵੀ ਅੱਗੇ ਆ ਕੇ ਵੱਧ ਚੜ ਕੇ ਸਹਿਯੋਗ ਦੇਣ ।