ਨੌਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਨੇ ਮਨਾਈ ਵਰ੍ਹੇਗੰਢ
ਨੌਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਨੇ ਮਨਾਈ ਵਰ੍ਹੇਗੰਢ

ਅੱਡਾ ਸਰਾਂ (ਜਸਵੀਰ ਕਾਜਲ)
ਨੌਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਰਜਿਸਟਰਡ ਨੇ ਆਪਣੀ ਪਹਿਲੀ ਵਰ੍ਹੇਗੰਢ ਮਨਾਈ । ਜਿਸ ਵਿੱਚ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਨੇ ਸੈਂਕੜਿਆਂ ਦੀ ਤਾਦਾਦ ਵਿੱਚ ਸ਼ਿਰਕਤ ਕੀਤੀ। ਸੂਬਾ ਪ੍ਰਧਾਨ ਉਂਕਾਰ ਸਿੰਘ ਧਾਮੀ ਨੇ ਕਿਹਾ ਇਸ ਪਹਿਲੀ ਵਰੇਹਗੰਢ ਸੀ ,ਜਿਸ ਵਾਰੇ ਜਾਣਕਾਰੀ ਦਿੱਤੀ ਗਈ, ਬੁਲਾਰਿਆਂ ਨੇ ਨਸ਼ਿਆਂ ਪ੍ਰਤੀ ਚਿੰਤਾ ਜ਼ਾਹਿਰ ਕੀਤੀ, ਮਨੀਪੁਰ ਕਾਂਡ ਕਾਰਵਾਈ ਨਾ ਕਰਨ ਕਰਕੇ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ। ਕਿਸਾਨ ਦੀਆਂ ਮੁਸ਼ਕਲਾਂ ਪ੍ਰਤੀ ਸਰਕਾਰ ਨੂੰ ਸੰਜੀਵਤਾ ਨਾਲ ਕੰਮ ਕਰਨ ਲਈ ਕਿਹਾ, ਪਿੰਡਾਂ ਦੀਆਂ ਪੰਚਾਇਤਾਂ, ਮਹਿਲਾ ਮੰਡਲ ,ਸੋਸ਼ਲ ਸੰਸਥਾਵਾਂ ਨੂੰ ਪਿੰਡਾਂ ਵਿੱਚ ਨਸ਼ਾ ਵਿਰੋਧੀ ਕਮੇਟੀ ਬਣਾਉਣ ਲਈ ਅਪੀਲ ਕੀਤੀ । ਲੋਕਾਂ ਦੀਆਂ ਮੁਸ਼ਕਲਾਂ ਪ੍ਰਤੀ ਸਮਾਗਮ ਵਿੱਚ ਇੱਕਜੁਟਤਾ ਦਾ ਮਤਾ ਪਾਸ ਕਰਕੇ ਕਿਸਾਨ ਜਥੇਬੰਦੀਆਂ ਨੇ ਇਕੱਠੇ ਰਹਿਣ ਦਾ ਪ੍ਰਣ ਕੀਤਾ ! ਇਸ ਮੌਕੇ ਰਾਮ ਸਿੰਘ ਧਰੁਵ ,ਕਿਰਪਾਲ ਸਿੰਘ ਕਸਵਾ, ਬਾਬਾ ਦਵਿੰਦਰ ਸਿੰਘ, ਜੱਥੇਦਾਰ ਗੁਰਦੇਵ ਸਿੰਘ ਭਗਤ ਧੰਨਾ ਜਟ ਦਲ ਪੰਥ ਦੇ ਮੁਖੀ ਉੰਕਾਰ ਸਿੰਘ ਡਹਾਣਾ, ਜਰਨਲ ਸਕੱਤਰ ਲੋਕ ਹਿਤਕਾਰੀ ਸਭਾ ਸਤਨਾਮ ਸਿੰਘ ਧਨੋਆ, ਸੰਤ ਪਰਮਿੰਦਰ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ' ਗੁਰਦੁਆਰਾ ਸ਼ਹੀਦ ਸਿੰਘਾਂ ,ਹਰਪ੍ਰੀਤ ਸਿੰਘ, ਯੁਵਰਾਜ ਸਿੰਘ ਮੁਖੀ ਸੰਤਸਰ, ਬਲਬੀਰ ਸਿੰਘ ਮੁੱਖੀ ਜੱਸਾ ਸਿੰਘ ਰਾਮਗੜ੍ਹੀਆ ਮਿਸਲ , ਸੁੱਚਾ ਸਿੰਘ ,ਜਸਪਾਲ ਸਿੰਘ , ਸੁਖਦੀਪ ਕੌਰ, ਪਰਮਜੀਤ ਕੋਰ ,ਬਲਬੀਰ ਸਿੰਘ ਬੱਲੋਵਾਲ ਸਰਪੰਚ ਧਰਮਵੀਰ ਕੌਰ ਖਾਲਸਾ ,ਰਵਿੰਦਰ ਕਹਲੋ ਕਿਸਾਨ ਆਗੂ ਆਦਿ ਹਾਜ਼ਿਰ ਸਨ।