ਸੁਵਿਧਾ ਕੇਂਦਰ ਦੇ ਬਾਹਰ ਲੋਕਾਂ ਦੀ ਸਹੂਲਤ ਬਣਾਈ ਗਈ ਕਵਰ ਸੈਡ ਦਾ ਨਿਰੀਖਣ ਵਿਧਾਇਕ ਰਾਜਾ ਨੇ ਕੀਤਾ

ਸੁਵਿਧਾ ਕੇਂਦਰ ਦੇ ਬਾਹਰ ਲੋਕਾਂ ਦੀ ਸਹੂਲਤ ਬਣਾਈ ਗਈ ਕਵਰ ਸੈਡ ਦਾ ਨਿਰੀਖਣ ਵਿਧਾਇਕ ਰਾਜਾ ਨੇ ਕੀਤਾ

ਸੁਵਿਧਾ ਕੇਂਦਰ ਦੇ ਬਾਹਰ ਲੋਕਾਂ ਦੀ ਸਹੂਲਤ ਬਣਾਈ ਗਈ ਕਵਰ ਸੈਡ ਦਾ ਨਿਰੀਖਣ ਵਿਧਾਇਕ ਰਾਜਾ ਨੇ ਕੀਤਾ
mart daar

ਅੱਡਾ ਸਰਾਂ,19 ਅਗਸਤ (ਜਸਵੀਰ ਕਾਜਲ) 

ਸੂਬੇ ਦੀ ਆਮ  ਆਦਮੀ ਪਾਰਟੀ ਦੀ ਸਰਕਾਰ  ਆਮ ਆਦਮੀ ਦੀ ਹਰੇਕ ਸਹੂਲਤ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੋਕਾ   ਦੀਆਂ ਸਹੂਲਤਾਂ ਲਈ ਸਰਕਾਰ ਵੱਲੋਂ ਯਤਨ ਜਾਰੀ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਨੇ ਸਬ ਤਹਿਸੀਲ ਕੰਪਲੈਕਸ ਟਾਂਡਾ ਵਿਚ ਬਣੇ ਸੁਵਿਧਾ ਕੇਂਦਰ  ਦੇ ਬਾਹਰ ਜਨਤਾ ਦੀ ਸਹੂਲਤ ਵਾਸਤੇ ਬਣਾਏ ਗਏ ਕਵਰ ਸੈਡ ਨਿਰੀਖਣ ਕਰਨ ਉਪਰੰਤ ਕੀਤਾ  ਵਿਧਾਇਕ ਜਸਵੀਰ ਰਾਜਾ ਨੇ ਇਸ ਮੌਕੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਯੋਗ ਅਗਵਾਈ ਵਿੱਚ  ਅੱਜ ਸੂਬੇ ਦਾ ਹਰੇਕ ਵਿਭਾਗ ਆਪਣੀ ਜ਼ਿੰਮੇਵਾਰੀ ਤੇ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ।ਇਸ ਮੌਕੇ ਉਨ੍ਹਾਂ ਦੱਸਿਆ   ਕਿ  ਇਸ ਤੋਂ ਪਹਿਲਾਂ ਸੁਵਿਧਾ ਕੇਂਦਰ ਵਿੱਚ ਆਪਣੇ ਕੰਮ ਕਰਾਉਣ ਵਾਸਤੇ ਆਉਣ ਵਾਲੇ ਲੋਕਾਂ ਨੂੰ  ਸੁਵਿਧਾ ਕੇਂਦਰ ਵਿਚ ਜ਼ਿਆਦਾ ਭੀੜ ਹੋਣ ਕਾਰਨ ਬਾਹਰ ਧੁੱਪ ,ਸਰਦੀ ਜਾਂ ਬਰਸਾਤ ਵਿੱਚ  ਖੜ੍ਹੇ ਹੋਣਾ ਪੈਂਦਾ ਸੀ ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪ੍ਰੰਤੂ ਆਪ ਦੀ ਸਰਕਾਰ ਦੇ ਇਹ ਗੱਲ ਧਿਆਨ ਵਿੱਚ ਆਉਣ ਉਪਰੰਤ ਨਗਰ ਕੌਂਸਲ ਟਾਂਡਾ   ਦੀ ਮਦਦ ਨਾਲ ਇਹ ਕਵਰ ਸ਼ੈੱਡ ਦੀ ਉਸਾਰੀ ਕਰਵਾਈ  ਗਈ ਹੈ ਜਿਸ ਨੂੰ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ  ਉਨ੍ਹਾਂ ਹੋਰ ਦੱਸਿਆ ਕਿ ਕਬਰ ਸ਼ੈੱਡ ਦਾ ਰਸਮੀ ਉਦਘਾਟਨ ਕਰਕੇ   ਜਲਦ ਹੀ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ।  ਇਸ ਮੌਕੇ ਸਿਟੀ ਪ੍ਰਧਾਨ ਨੰਬਰਦਾਰ ਜਗਜੀਵਨ ਜੱਗੀ, ਕੌਂਸਲਰ ਸੱਤਵੰਤ ਜੱਗੀ, ਬਲਾਕ ਪ੍ਰਧਾਨ ਕੇਸ਼ਵ ਸੈਣੀ,  ਚੇਅਰਮੈਨ ਸੁਖਵਿੰਦਰ ਸਿੰਘ ਅਰੋਡ਼ਾ, ਚੇਅਰਮੈਨ ਰਾਜਿੰਦਰ ਸਿੰਘ ਮਾਰਸ਼ਲ,ਅਤਵਾਰ ਸਿੰਘ ਪਲਾਹ ਚੱਕ  ਵੀ ਹਾਜ਼ਰ ਸਨ 
 ਫੋਟੋ ਫਾਈਲ 19 ਐਚ.ਐਸ.ਪੀ.ਐਚ ਮੋਮੀ ਟਾਂਡਾ 04
 ਕੈਪਸ਼ਨ:-ਸੁਵਿਧਾ ਕੇਂਦਰ ਦੇ ਬਾਹਰ ਬਣੀ ਕਬਰ ਸ਼ਰਤਾਂ ਮੁਆਇਨਾ ਕਰਦੇ ਹੋਏ ਵਿਧਾਇਕ ਜਸਬੀਰ ਸਿੰਘ ਰਾਜਾ ਨਾਲ ਹਨ ਨੰਬਰਦਾਰ ਜਗਜੀਵਨ ਜੱਗੀ,ਕੌਂਸਲਰ ਸਤਵੰਤ ਜੱਗੀ ਬਲਾਕ ਪ੍ਰਧਾਨ ਕੇਸ਼ਵ ਸੈਣੀ ਤੇ ਹੋਰ