ਦਲਿਤ ਸਮਾਜਿਕ ਅਤੇ ਮੁਲਾਜ਼ਮ ਜਥੇਬੰਧੀਆਂ ਵੱਲੋਂ 9 ਨੂੰ ਪੰਜਾਬ ਬੰਦ ਦਾ ਕੀਤਾ ਜਾਵੇਗਾ ਪੂਰਨ ਸਮਰਥਨ : ਬਲਦੇਵ ਧੁੱਗਾ

ਦਲਿਤ ਸਮਾਜਿਕ ਅਤੇ ਮੁਲਾਜ਼ਮ ਜਥੇਬੰਧੀਆਂ ਵੱਲੋਂ 9 ਨੂੰ ਪੰਜਾਬ ਬੰਦ ਦਾ ਕੀਤਾ ਜਾਵੇਗਾ ਪੂਰਨ ਸਮਰਥਨ : ਬਲਦੇਵ ਧੁੱਗਾ

ਦਲਿਤ ਸਮਾਜਿਕ ਅਤੇ ਮੁਲਾਜ਼ਮ ਜਥੇਬੰਧੀਆਂ ਵੱਲੋਂ 9 ਨੂੰ ਪੰਜਾਬ ਬੰਦ ਦਾ ਕੀਤਾ ਜਾਵੇਗਾ ਪੂਰਨ ਸਮਰਥਨ :    ਬਲਦੇਵ ਧੁੱਗਾ
mart daar

ਅੱਡਾ  ਸਰਾਂ 7 ਅਗਸਤ (ਜਸਵੀਰ ਕਾਜਲ)-ਸੂਬਾ ਚੇਅਰਮੈਂਨ ਜਸਵੀਰ ਸਿੰਘ ਪਾਲ,
ਐਕਟਿੰਗ ਚੇਅਰਮੈਂਨ ਬਲਰਾਜ ਕੁਮਾਰ ਤੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਗਜ਼ਟਿਡ/ਨਾਨ ਗਜ਼ਟਿਡ ਐੱਸ.ਸੀ.ਬੀ.ਸੀ ਇੰਪਲਾਈ ਵੈਲਫੇਅਰ ਫੈਡਰੇਸ਼ਨ ਪੰਜਾਬ , ਐੱਸ.ਸੀ.ਬੀ.ਸੀ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ , ਅੰਬੇਦਕਰ ਮਿਸ਼ਨ ਕਲੱਬ (ਰਜਿ.) ਪੰਜਾਬ ਦੀ ਜੂਮ ਮੀਟਿੰਗ ਕੀਤੀ ਗਈ।ਜਿਸ ਵਿਚ ਤਿੰਨੋ  ਜਥੇਬੰਧੀਆਂ ਦੇ ਸੂਬੇ ਭਰ ਦੇ ਅਹੁਦੇਦਾਰ ਸ਼ਾਮਿਲ ਹੋਏ।ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦੇ ਗਜ਼ਟਿਡ/ਨਾਨ ਗਜ਼ਟਿਡ ਐੱਸ.ਸੀ.ਬੀ.ਸੀ ਇੰਪਲਾਈ ਵੈਲਫੇਅਰ ਫੈਡਰੇਸ਼ਨ ਦੇ ਜ਼ਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਬਲਦੇਵ ਸਿੰਘ ਧੁੱਗਾ, ਐੱਸ.ਸੀ.ਬੀ.ਸੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲਾ ਚੇਅਰਮੈਂਨ ਪ੍ਰਿੰਸੀਪਲ ਗੁਰਦਿਆਲ ਸਿੰਘ ਫੁੱਲ ਅਤੇ ਅੰਬੇਦਕਰ ਮਿਸ਼ਨ ਕਲੱਬ ਦੇ ਜ਼ਿਲਾ ਇੰਚਾਰਜ ਲੈਕਚਰਾਰ ਬਲਜੀਤ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਜੋ ਸੂਬਾ ਮਣੀਪੁਰ ਵਿਖੇ ਅਨੂਸੂਚਿਤ ਕਬੀਲੇ ਦੀਆਂ ਔਰਤਾਂ ਤੇ ਮਤੇਈ ਜਾਤੀ ਦੇ ਹੁਲੜਵਾਜ ਲੋਕਾਂ ਵੱਲੋਂ ਜੋ ਘਿਨੌਣੀ ਇਨਸਾਨੀਅਤ ਤੋਂ ਗਿਰੀ ਹੋਈ ਦਰਿੰਦਗੀ ਕੀਤੀ ਗਈ ਉਹ ਅਤਿ ਨਿੰਦਣਯੋਗ ਹੈ।ਇਹ ਦਰਿੰਦਗੀ ਤੇ ਇਨਸਾਨੀਅਤ ਨੂੰ ਸ਼ਰਮਸਾਰ ਘਟਨਾ 4 ਮਈ ਨੂੰ ਹੋਈ।ਇਸ ਸ਼ਰਮਨਾਕ ਘਟਨਾ ਨੂੰ ਮਣੀਪੁਰ ਅਤੇ ਕੇਦਰ ਸਰਕਾਰ ਦੀ ਮਿਲੀ ਭੁਗਤ ਨਾਲ  2 ਮਹੀਨਿਆ ਤੱਕ ਦਬਾਈ ਰੱਖਿਆ ਗਿਆ । ਉਨਾਂ੍ਹ ਕਿਹਾ ਕਿ ਜੇਕਰ 19 ਜੁਲਾਈ ਨੂੰ ਇਸ ਘਟਨਾ ਦੀ ਵੀਡਿਓ ਵਾਇਰਲ ਨਾ ਹੁੰਦੀ ਤਾਂ ਇਸ ਘਟਨਾ ਬਾਰੇ ਕਿਸੇ ਨੁੰ ਪਤਾ ਵੀ ਨਹੀ ਲਗਣਾ ਸੀ।ਉਨਾਂ੍ਹ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਅਨੁਸਾਰ ਭਾਰਤ ਵਿਚ ਇਸਤਰੀਆਂ ਨੂੰ ਸਨਮਾਨ ਯੋਗ ਸਤਿਕਾਰ ਦਿੱਤਾ ਗਿਆ ਹੈ।ਪਰ ਮਣੀਪੁਰ ਵਿਚ ਵਾਪਰੀ ਇਸ ਸ਼ਰਮਨਾਕ ਘਟਨਾ ਨੇ ਭਾਰਤ ਵਾਸੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੇ ਨਵੇਂ ਐੱਸ.ਸੀ ਕਮਿਸ਼ਨ ਵਿਚ ਕੋਈ ਵੀ ਅਨੁਸ਼ੂਚਿਤ ਜਾਤੀ ਦਾ ਮੈਂਬਰ ਨਾ ਲੈਣ ਅਤੇ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾਉਣ ਤੇ ਹੋਰ ਦਲਿਤ ਸਮਾਜ ਦੇ ਸੰਵਿਧਾਨਿਕ ਹੱਕਾਂ ਨੂੰ ਲਗਤਾਰ ਨਜ਼ਰਅੰਦਾਜ ਕਰਨ ਨਾਲ ਦਲਿਤ ਸਮਾਜ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਬਲਦੇਵ ਸਿੰਘ ਧੁੱਗਾ ਨੇ ਦੱਸਿਆ ਕਿ ਉਪਰੋਕਤ ਤਿੰਨੋ ਜਥੇਬੰਧੀਆਂ ਵੱਲੋਂ ਕੇਦਰ ਅਤੇ ਪੰਜਾਬ ਸਰਕਾਰ ਦੇ ਦਲਿਤ ਵਿਰੋਧੀ ਵਤੀਰੇ ਵਿਰੁੱਧ 9 ਅਗਸਤ ਨੂੰ ਪੰਜਾਬ ਬੰਦ ਦਾ ਪੂਰਨ ਸਮਰਥਨ ਕਰਨਗੀਆਂ।ਉਨਾਂ੍ਹ ਦੱਸਿਆਂ ਬੰਦ ਦੌਰਾਨ ਜੇ ਕੋਈ ਵੀ ਅਨਸੁਖਾਵੀ ਘਟਨਾ ਘੱਟਦੀ ਹੈ ਤਾਂ ਇਸਦੀ ਜਿੰਮੇਵਾਰ ਕੇਦਰ ਅਤੇ ਪੰਜਾਬ ਸਰਕਾਰ ਹੋਵੇਗੀ।

ਇਸ ਮੌਕੇ ਉਨਾਂ੍ਹ ਮੰਗ ਕੀਤੀ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿਚ ਇਹੋ ਜਿਹੀ ਸ਼ਰਮਨਾਕ ਘਟਨਾ ਨਾ ਵਾਪਰੇ।ਇਸ ਮੌਕੇ  ਗੁਰਦਰਸ਼ਨ ਸਿੰਘ, ਜਸਪਾਲ ਸਿੰਘ ਭੂੰਗਾ, ਜਸਵੀਰ ਭੂੰਗਾ, ਬਲਵਿੰਦਰ ਸਿੰਘ ਭੂੰਗਾ, ਸੰਜੀਵ ਕੁਮਾਰ ਗੜ੍ਹਦੀਵਾਲਾ,ਸੰਦੀਪ ਮਹਿਲਪੁਰ, ਬਰੰਮਜੀਤ ਸਿੰਘnਮਹਿਲਪੁਰ, ਸੁਰਜੀਤ ਰਾਜਾ, ਰਿੰਕੂ ਭਾਟੀਆ, ਰੋਮੀ, ਸੁਰਿੰਦਰ ਕੁਮਾਰ, ਸੰਦੀਪ ,ਲਖਵਿੰਦਰ ਰਾਮ, ਲਖਵੀਰ ਲਮੀਨ, ਜੈਲ ਸਿੰਘ, ਰੇਸ਼ਮ ਸਿੰਘ, ਪ੍ਰਿੰ. ਸ਼ਿਵ ਕੁਮਾਰ ਬੰਗੜ, ਜਰਨੈਲ ਸੀਕਰੀ, ਯੋਧਾਮਲ, ਪ੍ਰਭਜੋਤ, ਪਰਮਜੀਤ ਸਿੰਘ, ਬਲਵੰਤ ਸਿੰਘ, ਬਲਾਕ ਪ੍ਰਧਾਨ ਗੁਲਜਾਰੀ ਲਾਲ, ਅਵਤਾਰ ਸਿੰਘ, ਵਿਸ਼ਨਦਾਸ ਆਦਿ ਹਾਜ਼ਰ ਸਨ।