ਆਮ ਆਦਮੀ ਪਾਰਟੀ ਨੇ ਜਲੰਧਰ ਜਿਮਨੀ ਚੋਣ ਜਿੱਤ ਕੇ ਨਿਸ਼ਚਿਤ ਕੀਤਾ ਹੈ ਕਿ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਵੀ ਆਪ ਦੀ ਝੋਲੀ ਪਵੇਗੀ - ਆਪ ਆਗੂ ਅਰਜੁਨ ਸੋਨੀ

arjun soni dera baba nanak, gurdeep singh randhawa, aam admi party,
mart daar

ਆਮ ਆਦਮੀ ਪਾਰਟੀ ਹੀ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਹੈ ਇਹ ਜਲੰਧਰ ਦੀ ਉਪ ਚੋਣ ਨੇ ਦੱਸ ਦਿੱਤਾ ਹੈ ਤੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਅਰਜੁਨ ਸੋਨੀ ਡੇਰਾ ਬਾਬਾ ਨਾਨਕ ਨੇ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਨੀਤੀਆਂ ਲੋਕਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ ਅਤੇ ਪੰਜਾਬ ਦੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਉੱਤੇ ਮੋਹਰ ਲਗਾਉਂਦੇ ਜਾ ਰਹੇ ਹਨ। ਜਿੱਥੇ ਉਹਨਾਂ ਨੇ ਜਲੰਧਰ ਵਾਸੀਆਂ ਦਾ ਧੰਨਵਾਦ ਕੀਤਾ ਉਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਵੀ ਆਮ ਆਦਮੀ ਪਾਰਟੀ ਦੇ ਹੱਕ  ਵਿੱਚ ਜਾਵੇਗੀ ਤੇ ਸਾਡੇ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਇਸ ਇਲਾਕੇ ਚੋਂ ਜਿੱਤ ਕੇ ਆਮ ਆਦਮੀ ਪਾਰਟੀ ਦਾ ਮਾਨ ਵਧਾਉਣਗੇ। ਉਨਾਂ ਅੱਗੋਂ ਪੂਰਨ ਭਰੋਸੇ ਨਾਲ ਕਿਹਾ ਕਿ ਸਾਡੇ ਇਲਾਕੇ ਦੇ ਮਾਨ ਅਤੇ ਸ਼ਾਨ ਗੁਰਦੀਪ ਸਿੰਘ ਰੰਧਾਵਾ ਦੀ ਬੱਲੇ ਬੱਲੇ ਹੋਣੀ ਵੀ ਬਿਲਕੁਲ ਤੈਅ ਹੈ ਜਿਸ ਦੀ ਮੋਹਰ ਬਟਾਲਾ ਤੋਂ ਐਮਐਲਏ ਅਮਰ ਸ਼ੇਰ ਸਿੰਘ ਸ਼ਹਿਰੀ ਕਲਸੀ ਨੇ ਵੀ ਪਿਛਲੇ ਦਿਨੀ ਲਗਾ ਦਿੱਤੀ ਸੀ