ਡੇਰਾ ਬਾਬਾ ਨਾਨਕ ਰੱਤੜ ਛੱਤੜ ਪੀਰ ਬਾਬਾ ਅਮਾਮ ਅਲੀ ਸ਼ਾਹ ਜੀ ਦਾ ਸਲਾਨਾ ਮੇਲਾ NRI ਚੀਮਾ ਪਰਿਵਾਰ ਵਲੋਂ ਕਰਵਾਇਆ ਗਿਆ

ਗਾਇਕ ਫ਼ਿਰੋਜ਼ ਖਾਨ ਨੇ ਲੁੱਟਿਆ ਸੱਭਿਆਚਾਰਕ ਮੇਲਾ ਮੁੱਖ ਮਹਿਮਾਨ ਗੁਰਦੀਪ ਸਿੰਘ ਰੰਧਾਵਾ

ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਰੱਤੜ ਛੱਤੜ ਵਿਖੇ ਸੰਤ ਪਰਿਵਾਰ ਸੰਤ ਗੁਰਚਰਨ ਸਿੰਘ ਚੀਮਾ ਮੁੱਖ ਸੇਵਾਦਾਰ  ਦਰਗਾਹ ਬਾਬਾ ਪੀਰ ਅਮਾਮ ਸ਼ਾਹ ਜੀ (ਰੋਜ਼ਾ ਸ਼ਰੀਫ਼  ) ਦਾ ਸੱਭਿਆਚਾਰਕ ਮੇਲਾ  ਪੰਜਾਬ ਦੀ ਮਸ਼ਹੂਰ ਆਵਾਜ਼ ਦੇ ਮਾਲਕ  ਗਾਇਕ ਫ਼ਿਰੋਜ਼ ਖਾਨ  ਨੇ ਲੁੱਟਿਆ  l
 ਇਸ ਮੌਕੇ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ  ਨੇ ਮੇਲੇ ਵਿੱਚ ਸ਼ਮੂਲੀਅਤ ਕਰ ਕੇ ਹਾਜ਼ਰੀਨ ਤੇ ਮੇਲਾ ਪ੍ਰਬੰਧਕਾਂ ਨੂੰ ਸਾਲਾਨਾ ਮੇਲੇ ਦੀ ਵਧਾਈ ਦਿੱਤੀ  ਤੇ ਕਿਹਾ ਕੇ ਸਾਨੂੰ ਸਾਰਿਆਂ ਨੂੰ  ਰਲ ਮਿਲ ਕੇ ਪੀਰਾਂ ਫ਼ਕੀਰਾਂ ਤੇ ਆਪਣੇ ਵੱਡ ਵਡੇਰਿਆਂ ਦੇ  ਅਜਿਹੇ ਮੇਲੇ ਕਰਵਾਉਣੇ ਚਾਹੀਦੇ ਹਨ ਇਸ ਮੌਕੇ  ਮੇਲਾ ਪ੍ਰਬੰਧਕਾਂ ਵੱਲੋਂਆਈਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ ਇਸ ਮੌਕੇ  ਸਤਵੰਤ ਸਿੰਘ ਸਵਿਟਜ਼ਰਲੈਂਡ,ਜਗਜੀਤ ਸਿੰਘ ਇਟਲੀ ,ਕੁਲਤਾਰ ਸਿੰਘ ਯੂ ਐਸ ਏ,ਜਗਜੀਤ ਸਿੰਘ ਤੇ ਜ਼ੋਰਾਵਰਸਿੰਘ ਸਵਿਟਜ਼ਰਲੈਂਡ,ਹਰਭਜਨ ਸਿੰਘ ਚੀਮਾ ਮੇਲਾ ਪ੍ਰਬੰਧਕ ,ਦਤਾਰ ਸਿੰਘ ਚੀਮਾ, ਰਵਿੰਦਰ ਸਿੰਘ ਹੈਪੀ,ਬਲਬੀਰ ਸਿੰਘ ਨਾਗੀ ਫੋਟੋ ਸਟੂਡੀਓ ,ਪ੍ਰਿੰਸੀਪਲ ਮੈਡਮ ਗਗਨਜੀਤ ਕੌਰ,ਸੂਬੇਦਾਰ ਸੁਰਜੀਤ ਸਿੰਘ,ਏਐਸਆਈ ਤਰਲੋਕ ਸਿੰਘ ,ਲੰਬੜਦਾਰ ਸਤਨਾਮ ਸਿੰਘ,ਦਵਿੰਦਰ ਸਿੰਘ ਸ਼ੇਰਾ ਬੇਗੋਵਾਲ,ਹਰਜੀਤ  ਸਿੰਘ, ਜਗਜੀਤ ਸਿੰਘ ਠੇਠਰਕੇ, ਮੇਜਰ ਸਿੰਘ, ਲੱਖਾ ਸਿੰਘ ਗੋਲਾ ਢੋਲਾ,ਮੈਂਬਰ ਸੰਪੂਰਨ ਸਿੰਘ  ਝਿਰਮਲ ਸਿੰਘ  ਸਵਰਨ ਸਿੰਘ  ਸੂਬੇਦਾਰ ਚਰਨਜੀਤ ਸਿੰਘ  ਯਸ਼ਪਾਲ ਸਿੰਘ ਮੈਂਬਰ ਜਗਜੀਤ ਸਿੰਘ ਦੇ ਗੁਲਜ਼ਾਰ ਸਿੰਘ  ਆਦਿ ਹਾਜ਼ਰ ਸਨ।