ਅਕਸ਼ਿਤ ਕਲਸ਼ ਦੇ ਡੇਰਾ ਬਾਬਾ ਨਾਨਕ ਵਿਖੇ ਪਹੁੰਚਣ ਤੇ ਜੈਕਾਰਿਆਂ ਦੀ ਗੂੰਜ 'ਚ ਨਿੱਘਾ ਸਵਾਗਤ

ਅਕਸ਼ਿਤ ਕਲਸ਼ ਦੇ ਡੇਰਾ ਬਾਬਾ ਨਾਨਕ ਵਿਖੇ ਪਹੁੰਚਣ ਤੇ ਜੈਕਾਰਿਆਂ ਦੀ ਗੂੰਜ 'ਚ ਨਿੱਘਾ ਸਵਾਗਤ ਸ਼ੋਭਾ ਯਾਤਰਾ ਚ ਪਾਏ ਭੰਗੜੇ ਤੇ ਫੁੱਲਾਂ ਦੀ ਵਰਖਾ

mart daar

ਅਕਸ਼ਿਤ ਕਲਸ਼ ਦੇ ਡੇਰਾ ਬਾਬਾ ਨਾਨਕ ਵਿਖੇ ਪਹੁੰਚਣ 
ਤੇ ਜੈਕਾਰਿਆਂ ਦੀ ਗੂੰਜ 'ਚ ਨਿੱਘਾ ਸਵਾਗਤ 
ਸ਼ੋਭਾ ਯਾਤਰਾ ਚ ਪਾਏ ਭੰਗੜੇ ਤੇ ਫੁੱਲਾਂ ਦੀ ਵਰਖਾ

ਅੱਜ ਸ੍ਰੀ ਰਾਮ ਮੰਦਿਰ ਅਯੁੱਧਿਆ ਤੋਂ ਬਟਾਲਾ ਪਹੁੰਚੇ ਕਲਸ਼ਾਂ ਨੂੰ ਬਟਾਲੇ ਦੇ ਵੱਖ ਵੱਖ ਇਲਾਕਿਆਂ ਚ ਸਥਾਪਿਤ ਕਰਨ ਲਈ ਬੜੇ ਸ਼ਰਧਾ ਭਾਵਨਾ ਨਾਲ ਰਵਾਨਾ ਕੀਤਾ ਗਿਆ। ਡੇਰਾ ਬਾਬਾ ਨਾਨਕ ਦੇ ਰਾਮ ਮੰਦਿਰ ਚ ਸ਼ੁਸ਼ੋਬਿਤ ਕਰਨ ਲਈ ਡੇਰਾ ਬਾਬਾ ਨਾਨਕ ਦੀ ਰਾਮ ਨਾਮ ਲੇਵਾ ਸਨਾਤਨੀ ਸੰਗਤ ਵੀ ਬਟਾਲਾ ਪਹੁੰਚੀ ਤੇ ਇਸ ਪਵਿੱਤਰ ਕਲਸ਼ ਨੂੰ ਲੈ ਕੇ ਸ਼ਰਧਾ ਭਾਵਨਾ ਨਾਲ ਲੈ ਕੇ ਡੇਰਾ ਬਾਬਾ ਨਾਨਕ ਪਹੁੰਚੀ। ਇਸ ਅਕਸ਼ਿਤ ਕਲਸ਼ ਦੀ ਸ਼ੋਭਾ ਯਾਤਰਾ ਵੀ ਕੱਢੀ ਗਈ। ਬਜਾਰਾਂ ਚੋਂ ਹੁੰਦੀ ਹੋਈ ਇਹ ਸ਼ੋਭਾ ਯਾਤਰਾ ਸ੍ਰੀ ਰਾਮ ਮੰਦਿਰ ਪਹੁੰਚੀ। ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਦੇ ਹੋਏ ਇਸ ਦਾ ਸਵਾਗਤ ਕੀਤਾ। ਡੇਰਾ ਬਾਬਾ ਨਾਨਕ ਦੇ ਰਾਮ ਮੰਦਿਰ ਪਹੁੰਚ ਕੇ ਇਲਾਕੇ ਦੇ ਸ਼ਰਧਾਲੂਆਂ ਨੇ ਜੈ ਸ੍ਰੀ ਰਾਮ ਦੇ ਜੈ ਗੋਸ਼ ਕਰਦੇ ਦੇ ਹੋਏ ਭੰਗੜੇ ਵੀ ਪਾਏ ਤੇ ਕਲਸ਼ ਦੇ ਦਰਸ਼ਨ ਕਰਦੇ ਹੋਏ ਸ੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।  
ਤੁਸੀਂ ਵੀ ਦੇਖੋ ਆਲ 2 ਨਿਊਜ਼ ਲਈ ਜਤਿੰਦਰ ਕੁਮਾਰ ਦੇ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ