ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਗੈਂਗਸਟਰ ਗਿਰੋਹ ਦੇ 7 ਮੈਬਰਾਂ ਨੂੰ ਨਜਾਇਜ ਅਸਲੇ ਸਮੇਤ ਕੀਤਾ ਕਾਬੂ

mart daar

ਬਟਾਲਾ ਪੁਲਿਸ ਨੂੰ ਊਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋ ਬਟਾਲਾ ਪੁਲਿਸ ਦੀਆਂ ਵੱਖ ਵੱਖ ਟੀਮਾਂ ਵਲੋਂ ਕੰਮ ਕਰਦੇ ਹੋਏ ਗੈਂਗਸਟਰ ਗਿਰੋਹ ਦੇ 7 ਮੈਂਬਰਾਂ ਨੂੰ ਦੋ ਕਾਰ ,5 ਪਿਸਟਲ , 26 ਜਿੰਦਾ ਰੋਂਦ ਅਤੇ ਦੋ ਦਾਤਰਾਂ ਸਮੇਤ ਕੀਤਾ ਕਾਬੂ  | ਕਾਬੂ ਕੀਤੇ ਗਏ ਮੈਂਬਰਾਂ ਤੇ ਪਹਿਲਾ ਵੀ ਕਈ ਕੇਸ ਦਰਜ ਸਨ 

ਐਸ ਐਸ ਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਬੀਤੇ ਦਿਨੀ ਪਿੰਡ ਚੰਦੁ ਮਾਜਾ ਵਿਖੇ ਗੈਂਗਸਟਰ ਪਰਮਬੀਰ ਸਿੰਘ ਉਰਫ ਨਾਨਕ ਸਿੰਘ ਦੇ ਘਰ ਉੱਤੇ ਹਮਲਾ ਕਰਦੇ ਹੋਏ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਵਿੱਚ ਪਰਮਬੀਰ ਉਰਫ ਨਾਨਕ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ ਜਿਸ ਤੋਂ ਬਾਅਦ ਬਟਾਲਾ ਪੁਲਿਸ ਨੇ ਵੱਖ ਵੱਖ ਟੀਮਾਂ ਬਣਾ ਕੇ ਹਮਲਾ ਕਰਨ ਵਾਲਿਆਂ ਨੂੰ ਕਾਬੂ ਕਰਨ ਚ ਕੰਮ ਸ਼ੁਰੂ ਕੀਤਾ | ਜਿਸ ਤੋਂ ਬਾਅਦ ਗੈਂਗਸਟਰ ਗੁਰਨੂਰ ਸਿੰਘ ਉਰਫ ਨੂਰ ਨੂੰ ਉਸਦੇ ਛੇ ਸਾਥੀਆਂ ਸਮੇਤ ਕਾਬੂ ਕੀਤਾ ਜਿਹਨਾਂ ਕੋਲੋ 2 ਪਿਸਟਲ 30 ਬੋਰ , 3 ਪਿਸਟਲ 32 ਬੋਰ, 26 ਜਿੰਦਾ ਰੋਂਦ , ਦੋ ਦਾਤਰ ਅਤੇ ਵਾਰਦਾਤ ਵਿੱਚ ਇਸਤੇਮਾਲ ਕੀਤਿਆਂ ਗਈਆਂ ਕਾਰਾਂ ਨੂੰ ਬਰਾਮਦ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਿਰੋਹ ਦੇ ਮੈਂਬਰਾਂ ਉਤੇ ਪਹਿਲਾ ਵੀ ਕਈ ਕੇਸ ਦਰਜ ਹਨ ਅਤੇ ਨਾਨਕ ਸਿੰਘ ਤੇ ਹਮਲਾ ਪੁਰਾਣੀ ਰੰਜਿਸ਼ ਤਹਿਤ ਕੀਤਾ ਗਿਆ ਸੀ।