ਡੇਰਾ ਬਾਬਾ ਨਾਨਕ ਫਤਿਹ ਸਿੰਘ ਮੁਹੱਲਾ ਤੇ ਕੌਰੀਡੋਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ
ਡੇਰਾ ਬਾਬਾ ਨਾਨਕ ਫਤਿਹ ਸਿੰਘ ਮੁਹੱਲਾ ਤੇ ਕੌਰੀਡੋਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ
31 ਜੁਲਾਈ( ਜਤਿੰਦਰ ਕੁਮਾਰ )ਡੇਰਾ ਬਾਬਾ ਨਾਨਕ ਮੁਹੱਲਾ ਫਤਿਹ ਸਿੰਘ ਤੇ ਕੋਰੀਡੋਰ ਵਿਖੇ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ ਸਾਉਣ ਮਹੀਨੇ ਤੋਂ ਤੀਜ ਤੋਂ ਸ਼ੁਰੂ ਹੋ ਕੇ ਪੂਰਾ ਮਹੀਨਾ ਚੱਲਣ ਵਾਲਾ ਕੁੜੀਆਂ ਦਾ ਤਿਉਹਾਰ ਹੈ ਇਸ ਮੌਕੇ ਵਲੰਟੀਅਰ ਕੋਮਲਜੀਤ ਨੇ ਦੱਸਿਆ ਕਿ ਅਸੀਂ ਆਪਣੇ ਪੁਰਾਣੇ ਸੱਭਿਆਚਾਰਕ ਨੂੰ ਭੁੱਲਦੇ ਜਾ ਰਹੇ ਹਾਂ ਅਸੀਂ ਨਵੀਂ ਪੀੜ੍ਹੀ ਆਪਣੇ ਵਿਰਸੇ ਨਾਲ ਜੋੜਨ ਲਈ ਇਹ ਤਿਉਹਾਰ ਮਨਾ ਰਹੇ ਹਾਂ ਇਸ ਮੌਕੇ ਸਾਰੀਆਂ ਮੁਟਿਆਰਾਂ ਸੋਹਣੀਆਂ ਸੁਨੱਖੀਆਂ ਬਣ ਕੇ ਰੰਗ ਬਿਰੰਗੇ ਸੂਟ ਵਿੱਚ ਆਈਆਂ ਹੋਈਆਂ ਸਨ ਸਾਰੀਆਂ ਮੁਟਿਆਰਾਂ ਮਹਿੰਦੀ ਚੂੜੀਆਂ ਟਿੱਕੇ ਫੁਲਕਾਰੀਆਂ ਪਰਾਂਦੇ ਪੰਜਾਬੀ ਪਹਿਰਾਵੇ ਵਿੱਚ ਸਨ ਮੁਟਿਆਰਾਂ ਨੇ ਰੰਗਾ ਰੰਗ ਪ੍ਰੋਗਰਾਮ ਕੀਤਾ ਇਸ ਤੀਆਂ ਦੇ ਤਿਉਹਾਰ ਤੇ ਚਾਰ ਚੰਨ ਲਾ ਦਿੱਤਾ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਕੱਠੀਆਂ ਹੋ ਕੇ ਪੀਂਘਾਂ ਝੂਟੀਆਂ ਕਿੱਕਲੀ ਅਤੇ ਗਿੱਧਾ ਪਾਇਆ ਸਾਰੀਆਂ ਮੁਟਿਆਯਰਾਂ ਬਹੁਤ ਖ਼ੁਸ਼ ਸਨ ਇਸ ਮੌਕੇ ਕੋਮਲਜੀਤ ਜਸ਼ਨ ਅਮਨਪ੍ਰੀਤ ਨੇਹਾ ਰਜਨੀ ਸੁਨੀਤਾ ਰਾਧਾ ਮਨੀਸ਼ਾ ਮਨਜੀਤ ਪਵਨ ਪਵਨ ਰਜਵੰਤ ਕੌਰ ਇੰਦਰਜੀਤ ਸਰਬਜੀਤ ਨਵਜੋਤ ਪ੍ਰੀਤੀ ਤੇ ਜੋਤੀ ਆਦਿ ਹਾਜ਼ਰ ਸਨ