ਗੁਰਦਾਸਪੁਰ ਹਾਈ ਵੋਲਟੇਜ ਤਾਰਾਂ ਕਾਰਨ ਲੜਕੀ ਨਾਲ ਵਾਪਰਿਆ ਵੱਡਾ ਹਾਦਸਾ
ਮਾਝਾ ਫਾਊਂਡੇਸ਼ਨ ਚੁੱਕੇਗੀ ਇਲਾਜ ਦਾ ਖਰਚਾ
ਗੁਰਦਾਸਪੁਰ ਰੇਲਵੇ ਸਟੇਸ਼ਨ ਦੇ ਨੇੜੇ ਹਾਈਵੋਲਟੇਜ ਤਾਰਾਂ ਦੀ ਚਪੇਟ ਵਿੱਚ ਆਉਣ ਨਾਲ ਲੜਕੀ ਬੂਰੀ ਤਰਾ ਝੁਲਸੀ ਜਿਸ ਨੂੰ ਆਸ ਪਾਸ ਦੇ ਲੋਕਾਂ ਨੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਮੌਕੇ ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਅਚਾਨਕ ਇਹ ਬਿਜਲੀ ਦੀ ਤਾਰਾਂ ਉੱਪਰ ਕਾਫੀ ਤੇਜ਼ ਅੱਗ ਨਿਕਲੀ ਜਦੋਂ ਅਸੀਂ ਦੇਖਿਆ ਤਾਂ ਇੱਕ ਲੜਕੀ ਬਿਜਲੀ ਦੇ ਖੰਬੇ ਉੱਪਰ ਚੜੀ ਹੋਈ ਸੀ ਜਿਸ ਨੂੰ ਆਸ ਪਾਸ ਦੇ ਲੋਕਾਂ ਨੇ ਖੰਬੇ ਤੋਂ ਥੱਲੇ ਉਤਾਰਿਆ ਅਤੇ ਪੁਲਿਸ ਨੂੰ ਵੀ ਮੌਕੇ ਤੇ ਹੀ ਸੂਚਿਤ ਕਰ ਦਿੱਤਾ ਗਿਆ ਜਿਸ ਨੂੰ ਕਿ ਬੀਐਸਐਫ ਤੇ ਜਵਾਨਾਂ ਵੱਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਗਿਆ ਜਿੱਥੇ ਪੀੜੀਤ ਦਾ ਇਲਾਜ ਚੱਲ ਰਿਹਾ ਹੈ ਉੱਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਲੜਕੀ 50% ਜਲ ਚੁੱਕੀ ਹੈ। ਜਿਸ ਦੀ ਹਾਲਤ ਗੰਭੀਰ ਹੈ ਅਤੇ ਉਸਦਾ ਇਲਾਜ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਚੱਲ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਜਾ ਫਾਊਂਡੇਸ਼ਨ ਦੇ ਮੈਂਬਰ ਗਗਨਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਸੋਸ਼ਲ ਮੀਡੀਆ ਜਰੀਏ ਪਤਾ ਲੱਗਿਆ ਸੀ ਕਿ ਇੱਕ ਲੜਕੀ ਹਾਈ ਵੋਲਟੇ ਤਾਰਾਂ ਦੀ ਚਪੇਟ ਵਿੱਚ ਆਉਣ ਕਰਕੇ ਬੁਰੀ ਤਰਾ ਝੁਲਸ ਗਈ ਹੈ ਜਿਸ ਤੋਂ ਬਾਅਦ ਅਸੀਂ ਸਿਵਲ ਹਸਪਤਾਲ ਵਿੱਚ ਆਏ ਹਾਂ ਅਤੇ ਡਾਕਟਰ ਨਾਲ ਗੱਲਬਾਤ ਕੀਤੀ ਹੈ ਅਤੇ ਇਸ ਲੜਕੀ ਦੇ ਇਲਾਜ ਦਾ ਪੂਰਾ ਖਰਚਾ ਚੁੱਕਿਆ ਹੈ
ਰਿਪੋਰਟਰ.....ਜਸਵਿੰਦਰ ਬੇਦੀ ਕਰਮਜੀਤ ਜਮਬਾ