ਅੰਬਾਲਾ ਜੱਟਾ ਦੇ ਸਕੂਲ ਦੀਆ ਲੜਕੀਆਂ ਨੇ ਰੱਸਾਕਸੀ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ
ਅੰਬਾਲਾ ਜੱਟਾ ਦੇ ਸਕੂਲ ਦੀਆ ਲੜਕੀਆਂ ਨੇ ਰੱਸਾਕਸੀ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ

ਗੜਦੀਵਾਲਾ (ਸੁਖਦੇਵ ਰਮਦਾਸਪੁਰ )ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਸ੍ਰੀ ਗੁਰਸ਼ਰਨ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਹੇਠ ਟਾਂਡਾ 2 ਜ਼ੋਨਲ ਖੇਡਾਂ ਵਿੱਚ ਜੋ ਸਰਕਾਰੀ ਹਾਈ ਸਕੂਲ਼ ਮਸੀਤਪਾਲ ਕੋਟ ਵਿੱਖੇ ਚਲ ਰਹੀਆਂ ਹਨ ਵਿੱਚ ਪ੍ਰਿੰਸੀਪਲ ਜਤਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੀ ਰਸਾ ਕਸੀ ਟੀਮ ਨੇ ਭਾਗ ਲਿਆ | ਇਸ ਸੰਬਧੀ ਡਾ ਕੁਲਦੀਪ ਸਿੰਘ ਮਨਹਾਸ ਨੇ ਦੱਸਿਆ ਕਿ ਲੜਕਿਆਂ ਦੇ ਵਰਗ ਵਿੱਚ ਅੰਡਰ 19 ਵਿਚ ਪਹਿਲਾਂ ਅਤੇ ਅੰਡਰ 14 ਚ ਦੂਸਰਾ ਅਤੇ ਲੜਕੀਆਂ ਦੇ ਵਰਗ ਵਿੱਚ ਅੰਡਰ 17 ਵਿੱਚ ਪਹਿਲਾਂ ਅਤੇ ਅੰਡਰ 14 ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਤੇ ਡਾ ਕੁਲਦੀਪ ਸਿੰਘ ਮਨਹਾਸ ਤੋਂ ਇਲਾਵਾ ਲੈਕਚਰਾਰ ਹਰਤੇਜ ਕੌਰ , ਮੈਡਮ ਮੀਨਾ ਰਾਣੀ , ਲਖਵੀਰ ਸਿੰਘ ਅਤੇ ਰਣਧੀਰ ਸਿੰਘ ਟੀਮ ਨਾਲ ਹਾਜ਼ਿਰ ਸਨ |