ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿੱਚ ਨਹੀਂ ਸ਼ੁਰੂ ਹੋਈ ਝੋਨੇ ਦੀ ਸਰਕਾਰੀ ਖਰੀਦ ਕਿਸਾਨ ਹੋ ਰਹੇ ਨੇ ਪ੍ਰੇਸ਼ਾਨ

ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿੱਚ ਨਹੀਂ ਸ਼ੁਰੂ ਹੋਈ ਝੋਨੇ ਦੀ ਸਰਕਾਰੀ ਖਰੀਦ ਕਿਸਾਨ ਹੋ ਰਹੇ ਨੇ ਪ੍ਰੇਸ਼ਾਨ

ਪੰਜਾਬ ਸਰਕਾਰ ਨੇ ਇਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਪਰ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿੱਚ ਅੱਜ ਚਾਰ ਅਕਤੂਬਰ ਹੋ ਜਾਣ ਤੇ ਵੀ  ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ। ਜਿਸਦੇ ਚੱਲਦਿਆਂ ਕਿਸਾਨ ਖੱਜਲ ਖ਼ੁਆਰ ਹੋ ਰਹੇ ਹਨ। ਕਿਸਾਨ ਲਗਾਤਾਰ ਪਿਛਲੇ ਹਫ਼ਤੇ ਤੋਂ ਆਪਣੀ ਝੋਨੇ ਦੀ ਫਸਲ ਲੈ ਕੇ ਮੰਡੀ ਵਿੱਚ ਪਹੁੰਚ ਰਹੇ ਨੇ ਤੇ ਡੇਰਾ ਬਾਬਾ ਨਾਨਕ ਦਾਣਾ ਮੰਡੀ ਚ ਝੋਨੇ ਦੇ ਅੰਬਾਰ ਲੱਗ ਚੁੱਕੇ ਨੇ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ। ਸਰਕਾਰ ਹਾਲੇ ਤੱਕ ਫਸਲ ਖਰੀਦਣ ਚ ਅਸਮਰੱਥ ਦਿਖਾਈ ਦੇ ਰਹੀ ਹੈ। ਜਿਸਦੇ ਚੱਲਦਿਆਂ ਕਿਸਾਨਾ ਨੂੰ ਦਿਨ ਰਾਤ ਮੰਡੀ ਵਿੱਚ ਆਪਣੀ  ਫਸਲ ਦੀ ਰਾਖੀ ਕਰਨੀ ਪੈ ਰਹੀ ਹੈ। 
ਓਧਰ ਮਾਰਕੀਟ ਕਮੇਟੀ ਚੇਅਰਮੈਨ ਜਗਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਆਨ ਲਾਇਨ ਪੋਟਲ ਨਹੀ ਚਲ ਰਿਹਾ ਜਿਸ ਕਾਰਨ ਖਰੀਦ ਨਹੀ ਸੁਰੂ ਹੋ ਸਕੀ ਉਹਨਾ ਕਿਹਾ ਦੇਰ ਸਾਮ ਤੱਕ ਜਾ ਕੱਲ ਸਵੇਰੇ ਸ਼ੁਰੂ ਕਰ ਦਿੱਤੀ ਜਾਵੇਗੀ ਪਰ ਕਿਸਾਨ ਸਰਕਾਰ ਤੋਂ ਨਰਾਜ਼  ਨਜ਼ਰ ਆਏ ਉਹਨਾਂ ਕਹਿਣਾ ਹੈ ਨਾ ਤਾਂ ਬਾਰਦਾਨਾ ਹੀ ਮਿਲ ਰਿਹਾ ਨਾ ਹੀ ਕਿਸੇ ਸਰਕਾਰੀ ਅਧਿਕਾਰੀ ਨੇ ਆ ਕਿ ਸਾਡੀ ਸਾਰ ਲਈ ਹੈ ਸਾਡੀ ਫਸਲ ਮੰਡੀ ਚ ਰੁਲ਼ ਰਹੀ ਹੈ ਤੇ ਸਾਡੇ ਲਈ ਕੋਈ ਵੀ ਬਦਲਾਓ ਨਹੀਂ ਆਇਆ। 
ਇਸ ਮੌਕੇ ਗੁਰਵਿੰਦਰ ਪਾਲ ਸਿੰਘ ਨਬੀਨਗਰ , ਜਸਪਾਲ ਸਿੰਘ ਨੇਪੀ, ਜਸਪਾਲ ਸਿੰਘ ਸ਼ਾਹਪੁਰ, ਕੁਨੈਣੰ ਸਿੰਘ ਵੈਰੋਕੇ, ਹਰਭਜਨ ਸਿੰਘ ਰਸਿਣਕੇ, ਮੱਖਣ ਸਿੰਘ ਤਲਵੰਡੀ ਗੋਰਾਇਆ, ਸੁਰਜੀਤ ਸਿੰਘ ਝੰਗੀ, ਜਸਪਾਲ ਸਿੰਘ ਤੇ ਇੰਦਰਜੀਤ ਮਹਿਤਾ, ਸੋਨੀ ਤਲਵੰਡੀ ਮੰਡੀ ਚ ਮਜੂਦ ਸਨ।