ਡੇਰਾ ਬਾਬਾ ਨਾਨਕ ਤੋਂ ਦਲਜੀਤ ਸਿੰਘ ਚੀਮਾ ਦੀ ਰਵੀਕਰਨ ਸਿੰਘ ਕਾਹਲੋਂ ਦੀ ਅਗੁਆਈ ਚ ਬੱਲੇ ਬੱਲੇ
ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਕੀਤਾ ਵੱਡਾ ਇਕੱਠ
ਗੁਰਦਾਸਪੁਰ ਤੋਂ ਅਕਾਲੀ ਦਲ ਦੇ MP ਉਮੀਦਵਾਰ ਡਾ ਦਲਜੀਤ ਸਿੰਘ ਚੀਮਾ ਅੱਜ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਪਹੁੰਚੇ ਤੇ ਸੱਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਣ ਤੋਂ ਬਾਅਦ ਉਹ ਡੇਰਾ ਬਾਬਾ ਨਾਨਕ ਦੇ ਯੁਵਰਾਜ ਗਾਰਡਨ ਚ ਰਵੀ ਕਰਨ ਸਿੰਘ ਕਾਹਲੋਂ ਵਲੋਂ ਕੀਤੇ ਗਏ ਅਕਾਲੀ ਦਲ ਦੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਇਕੱਠ ਨੂੰ ਦੇਖ ਕੇ ਇਹ ਪੱਕਾ ਹੋ ਗਿਆ ਕਿ ਗੁਰਦਾਸਪੁਰ ਤੋਂ ਅਕਾਲੀ ਦਲ ਦੀ ਜਿੱਤ ਪੱਕੀ ਹੈ। ਨਾਲ ਹੀ ਚੀਮਾ ਨੇ ਵਿਰੋਧੀ ਪਾਰਟੀਆਂ ਤੇ ਵੀ ਨਿਸ਼ਾਨੇ ਸਾਧੇ। ਇਸ ਮੋਕੇ ਬੋਲਦਿਆਂ ਦਲਜੀਤ ਸਿੰਘ ਚੀਮਾ ਨੇ ਵਿਰੋਧੀਆਂ ਖਿਲਾਫ ਜੰਮਕੇ ਭਰਾਸ ਕੱਢੀ ਅਤੇ ਕਿਹਾ ਕਿ ਅਸੀਂ ਮਜ਼ਬੂਤੀ ਨਾਲ ਇਲੈਕਸ਼ਨ ਲੜਾਂਗੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਲ਼ੋਕ ਆਮ ਆਦਮੀ ਪਾਰਟੀ ਦਿਆਂ ਗੱਲਾਂ ਵਿੱਚ ਮੁੜ੍ਹਕੇ ਨਹੀਂ ਆਉਣਗੇ ਦਲਜੀਤ ਚੀਮਾ ਨੇ ਬੀ ਜੇ ਪੀ ਨਾਲ ਗੱਠਜੋੜ ਨਾ ਹੋਣ ਤੇ ਕਿਹਾ ਕਿ ਬੀ ਜੇ ਪੀ ਨੇ ਜੋ ਕਿਸਾਨਾ ਨਾਲ ਕੀਤਾ ਅਕਾਲੀ ਦਲ ਨੇ ਕਿਸਾਨਾ ਨਾਲ ਹੋਣ ਵਾਲੀ ਧੱਕੇਸ਼ਾਹੀ ਕਰਕੇ ਗਠਜੋੜ ਤੋੜਿਆ ਸੀ ਤੇ ਤਾਂ ਹੀ ਇਕਲਿਆ ਚੋਣਾਂ ਲੜਨ ਦਾ ਫੈਸਲਾ ਲਿਆ ਹੈ।