ਡੇਰਾ ਬਾਬਾ ਨਾਨਕ NRI ਬਾਬਾ ਰਜਿੰਦਰ ਸਿੰਘ ਬੇਦੀ ਵਲੋਂ ਲੜਕਿਆਂ ਵਾਲੇ ਸਕੂਲ ਨੂੰ ਫੂਲੀ AC ਕੀਤਾ ਗਿਆ ਪਹਿਲਾਂ ਇੱਕ ਸਟੇਡੀਅਮ ਵੀ ਬਣਾਇਆ ਗਿਆ ਸੀ

Dera Baba Nanak NRI Baba Rajinder Singh Bedi Make Boys School fully AC, Stadium was also donated

ਡੇਰਾ ਬਾਬਾ ਨਾਨਕ NRI ਬਾਬਾ ਰਜਿੰਦਰ ਸਿੰਘ ਬੇਦੀ ਵਲੋਂ  
ਲੜਕਿਆਂ ਵਾਲੇ ਸਕੂਲ ਨੂੰ ਫੂਲੀ AC ਕੀਤਾ ਗਿਆ 
ਪਹਿਲਾਂ ਇੱਕ ਸਟੇਡੀਅਮ ਵੀ ਬਣਾਇਆ ਗਿਆ ਸੀ 

ਡੇਰਾ ਬਾਬਾ ਨਾਨਕ ਦੇ ਲੜਕਿਆਂ ਵਾਲੇ ਸਕੂਲ ਵਿੱਚ ਪਿਛਲੇ ਕੁੱਝ ਮਹੀਨਿਆਂ ਵਿਚ ਹੀ ਇੱਕ ਸਟੇਡੀਅਮ NRI ਬਾਬਾ ਰਜਿੰਦਰ ਸਿੰਘ ਬੇਦੀ ਜੋ ਉਗੇ ਸਮਾਜ ਸੇਵਕ ਨੇ ਵਲੋਂ  ਬਣਵਾ ਕੇ ਦਿੱਤਾ ਗਿਆ ਸੀ। ਅੱਜ ਇਸ ਸਰਕਾਰੀ ਸਕੂਲ ਨੂੰ 24 ਆਲ ਵੈਧਰ AC ਦੇ ਕੇ ਸਕੂਲ ਨੂੰ ਪੂਰੀ ਤਰਾਂ ਵੈਧਰ ਪਰੂਫ ਕਰ ਦਿੱਤਾ ਗਿਆ ਹੈ , ਇਹ ਓਹ AC ਲਗਾਏ ਗਏ ਹਨ ਜੋ ਗਰਮੀਆਂ ਚ ਠੰਡਕ ਦੇਣ ਦਾ ਕੰਮ ਕਰਦੇ ਹਨ ਤੇ ਸਰਦੀਆਂ ਚ ਗਰਮੀ ਦੇਣ ਦਾ।  ਜਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਦੇ ਲੜਕੀਆਂ ਵਾਲੇ ਸਕੂਲ ਨੂੰ ਸਟੇਡੀਅਮ ਦੇ ਕੇ ਅਤੇ ਫੂਲੀ AC ਬਣਾਉਣ ਦਾ ਨੇਕ ਕੰਮ ਸਮਾਜ ਸੇਵਕ ਬਾਬਾ ਰਾਜਿੰਦਰ ਸਿੰਘ ਬੇਦੀ ਵਲੋਂ ਕੀਤਾ ਗਿਆ ਸੀ। 
ਅੱਜ ਸਕੂਲ ਦੇ ਪ੍ਰਿੰਸੀਪਲ ਬਿਕਰਮਜੀਤ ਸਿੰਘ ਵਲੋਂ ਰਾਜਿੰਦਰ ਸਿੰਘ ਬੇਦੀ ਦਾ ਧੰਨਵਾਦ ਕੀਤਾ ਗਿਆ ਤੇ ਇਨਾਮ ਵੰਡ ਸਮਾਰੋਹ ਚ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਵੱਖ ਵੱਖ ਖੇਤਰਾਂ ਚ ਮਲਾਂ ਮਾਰਨ ਵਾਲੇ ਬੱਚਿਆਂ ਨੂੰ ਸਕੂਲ ਵਲੋਂ ਸਨਮਾਨਿਤ ਕਰਦੇ ਹੋਏ ਓਨਾ ਦਾ ਹੋਂਸਲਾ ਵੀ ਵਧਾਇਆ ਗਿਆ।  ਇਸ ਮੌਕੇ ਰਮੇਸ਼ ਅਵਸਥੀ , ਅਨਿਲ ਡੀਪੀ ਦੇ ਨਾਲ ਨਾਲ ਸਮੂਹ ਸਟਾਫ ਹਾਜ਼ਿਰ ਸੀ।