ਇਹ ਜੀਵਨ ਕੁਝ ਹੀ ਪਲਾਂ ਦਾ ਹੈ ਇਸ ਨੂੰ ਪਿਆਰ ਨਿਮਰਤਾ, ਆਦਰ ਸਤਿਕਾਰ ਅਤੇ ਵਿਸ਼ਾਲ ਮਨ ਨਾਲ ਜਿਉਣਾ ਚਾਹੀਦਾ ਹੈ

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਇਹ ਜੀਵਨ ਕੁਝ ਹੀ ਪਲਾਂ ਦਾ ਹੈ ਇਸ ਨੂੰ ਪਿਆਰ ਨਿਮਰਤਾ, ਆਦਰ ਸਤਿਕਾਰ ਅਤੇ ਵਿਸ਼ਾਲ ਮਨ ਨਾਲ ਜਿਉਣਾ ਚਾਹੀਦਾ ਹੈ
Mart Daar

ਅੱਡਾ ਸਰਾਂ  ( ਜਸਵੀਰ ਸਿੰਘ )
ਇਹ ਜੀਵਨ ਕੁਝ ਹੀ ਪਲਾਂ ਦਾ ਹੈ ਇਸ ਨੂੰ ਪਿਆਰ, ਨਿਮਰਤਾ ,ਆਦਰ ਸਤਿਕਾਰ ਅਤੇ ਵਿਸ਼ਾਲ ਮਨ ਨਾਲ ਜਿਉਣਾ ਚਾਹੀਦਾ ਹੈ। ਉਕਤ ਵਿਚਾਰ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਹਾਪੜ ਵਿੱਚ ਹੋਏ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਨਿਰੰਕਾਰੀ ਰਾਜ ਪਿਤਾ ਰਮਿਤ ਜੀ ਵੀ ਮੰਚ ਤੇ ਬਿਰਾਜਮਾਨ ਸਨ। ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਅੱਗੇ ਕਿਹਾ ਕਿ ਇਹ ਜੀਵਨ ਸਾਨੂੰ ਪਰਮਾਤਮਾ ਦੀ ਜਾਣਕਾਰੀ ਲਈ ਮਿਲਿਆ ਹੈ ਅਤੇ ਪਰਮਾਤਮਾ ਨੂੰ ਜਾਣ ਕੇ  ਇਸ ਜੀਵਨ ਨੂੰ ਸਫਲ ਬਣਾਉਣਾ ਹੈ। ਸੰਸਾਰ ਵਿੱਚ ਰਹਿ ਕੇ ਮਾਨਵ ਜੀਵਨ ਵਿੱਚ ਆਪਣੀਆਂ ਜਿੰਮੇਵਾਰੀਆਂ ਦਾ ਪਾਲਣ ਕਰਦੇ ਹੋਏ ਇਸ ਪਰਮਾਤਮਾ ਦਾ ਅਹਿਸਾਸ ਹਮੇਸ਼ਾ ਰੱਖਣਾ ਹੈ ਅਤੇ ਵਧੀਆ ਅਤੇ ਸਕੂਨ ਭਰਿਆ ਜੀਵਨ ਬਤੀਤ ਕਰਨਾ ਹੈ। ਜਦੋਂ ਮਨ ਦੀ ਸਥਿਤੀ ਅਸਥਿਰ ਹੋ ਜਾਂਦੀ ਹੈ ਤਾਂ ਇਸ ਪ੍ਰਭੂ ਪ੍ਰਮਾਤਮਾ ਦਾ ਅਹਿਸਾਸ ਕਰਦੇ ਹੋਏ ਸਿਮਰਨ ਕਰਦੇ ਹੋਏ ਮਨ ਨੂੰ ਸਥਿਰ ਕੀਤਾ ਜਾ ਸਕਦਾ ਹੈ ਕਿਉਂ ਕਿ ਪਰਮਾਤਮਾ ਹਮੇਸ਼ਾ ਸਥਿਰ ਰਹਿਣ ਵਾਲਾ ਹੈ। ਸੰਤਾਂ ਮਹਾਂਪੁਰਸ਼ਾਂ ਨੇ ਹਮੇਸ਼ਾ ਹਨੇਰੇ ਤੋਂ ਰੌਸ਼ਨੀ ਵੱਲ ਨੂੰ ਜਾਣ ਦਾ ਰਸਤਾ ਦੱਸਿਆ ਹੈ ਪਰ ਇਨਸਾਨ ਹਨੇਰੇ ਵਿੱਚ ਰਹਿ ਕੇ ਜੀਵਨ ਬਤੀਤ ਕਰਦਾ ਜਾ ਰਿਹਾ ਹੈ। ਇਨਸਾਨ ਧਰਤੀ ਤੇ ਆਇਆ ਹੈ ਅਤੇ ਉਸ ਨੂੰ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ ਪੈਸਾ ਆਉਣ ਜਾਣ ਵਾਲੀ ਵਸਤੂ ਹੈ, ਖਤਮ ਹੋਣ ਵਾਲੀ ਹੈ ਪਰ ਫਿਰ ਵੀ ਇਨਸਾਨ ਆਪਣਾ ਧਿਆਨ ਪੈਸੇ ਤੇ ਕੇਂਦਰਿਤ ਕਰ ਲੈਂਦਾ ਹੈ। ਇਕ ਸ਼ਾਇਰ ਨੇ ਵੀ ਬਹੁਤ ਵਧੀਆ ਲਿਖਿਆ ਹੈ ਕਿ "ਦੁੱਖ ਇਹ ਨਹੀਂ ਕਿ ਹਨੇਰੇ ਸੇ ਸੁਲਹਾ ਕਰ ਲਈ ਹੈ ਹਮਨੇ, ਮਲਾਲ ਯੇਹ ਹੈ ਕਿ ਸਵੇਰ ਕੀ ਅਬ ਤਲਬ ਵੀ ਨਹੀਂ "। ਇਨਸਾਨ ਦੀ ਆਤਮਾ ਕਈ ਜਨਮਾਂ ਤੋਂ ਸਰੀਰ ਬਦਲ ਬਦਲ ਕੇ ਇੱਕ ਹਨੇਰੇ ਅਤੇ ਭਰਮਾਂ ਦੇ ਰੂਪ ਵਿੱਚ ਜਿਉੰਦੀ ਜਾ ਰਹੀ ਹੈ ਅਤੇ ਅੱਜ ਦਾ ਇਨਸਾਨ ਇਸ ਪ੍ਰਮਾਤਮਾ ਦੀ ਜਾਣਕਾਰੀ ਨੂੰ ਪ੍ਰਾਪਤ ਕਰਨ ਦੀ ਇੱਛਾ ਵੀ ਪੈਦਾ ਨਹੀਂ ਹੋਣ ਦੇਣ ਦੇ ਰਿਹਾ। ਇਸ ਪਰਮਾਤਮਾ ਨੂੰ ਜਾਣ ਕੇ ਮਨ ਨੂੰ ਇਸ ਵਿੱਚ ਟਿਕਾਉਣਾ ਹੈ ਪਰ ਸੰਸਾਰ ਨਾਲ ਜੋੜ ਕੇ ਇਨਸਾਨ ਆਪਣਾ ਕੀਮਤੀ ਸਮਾਂ ਗਵਾਉਂਦਾ ਜਾ ਰਿਹਾ ਹੈ ਅਤੇ ਚੀਜ਼ਾਂ ਵਿੱਚ ਉਲਝਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਕਿਸੀ ਨੂੰ ਪਰਮਾਤਮਾ ਨੇ ਬਣਾਇਆ ਹੈ ਹਰ ਇਨਸਾਨ ਇੱਕ ਬਰਾਬਰ ਹੈ ਕੋਈ ਉੱਚਾ ਨੀਵਾਂ ਨਹੀਂ ਹੈ। ਉਨ੍ਹਾਂ ਸਮਝਾਇਆ ਕਿ ਇਹ ਜੀਵਨ ਕੁਝ ਹੀ ਪਲਾਂ ਦਾ ਹੈ ਇਸ ਨੂੰ ਪਿਆਰ ਨਿਮਰਤਾ ਆਦਰ ਸਤਿਕਾਰ ਅਤੇ ਵਿਸ਼ਾਲ ਮਨ ਨਾਲ ਜਿਉਣਾ ਹੈ ਹਰ ਇੱਕ ਨਾਲ ਪਿਆਰ ਕਰਕੇ ਆਨੰਦ ਵਾਲਾ ਜੀਵਨ ਅਸੀਂ ਜੀਅ ਸਕਦੇ ਹਾਂ