ਪਿੰਡ ਜੌੜਾ ਵਿਖੇ ਭਾਰਤ ਰਤਨ ਡਾ. ਬੀ.ਆਰ ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ

ਸਿੱਖਿਆ ਹੀ ਮਨੁੱਖ ਦਾ ਅਸਲੀ ਧੰਨ ਹੈ , ਸਿੱਖਿਆ ਬਿਨਾਂ ਮਨੁੱਖ ਆਪਣੀ ਜ਼ਿੰਦਗੀ ਵਿੱਚ ਅਧੂਰਾ ਹੈ।

ਪਿੰਡ ਜੌੜਾ ਵਿਖੇ ਭਾਰਤ ਰਤਨ ਡਾ. ਬੀ.ਆਰ ਅੰਬੇਡਕਰ ਜੀ ਦਾ  ਪ੍ਰੀ-ਨਿਰਵਾਣ ਦਿਵਸ ਮਨਾਇਆ

ਅੱਡਾ ਸਰਾਂ , (ਜਸਵੀਰ ਕਾਜਲ, ਪੜਬੱਗਾ) 
ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਡਾ.ਅੰਬੇਡਕਰ ਯੂਥ ਕਲੱਬ ਵੱਲੋਂ  ਪਿੰਡ ਜੌੜਾ ਵਿਖੇ ਮਨਾਇਆ ਗਿਆ ਜਿਸ ਵਿਚ ਪਹੁੰਚੇ ਵਿਸ਼ੇਸ਼ ਮਹਿਮਾਨਾਂ ਤੇ ਮਿਸ਼ਨਰੀ ਪ੍ਰਚਾਰਕਾਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਸੋਚ ਤੇ ਪਹਿਰਾ ਦੇਣ ਦਾ ਪ੍ਰਣ ਕੀਤਾ।

ਕਲੱਬ  ਪ੍ਰਧਾਨ ਪੇਮ  ਜੌੜਾ ਦੀ ਅਗਵਾਈ ਵਿਚ ਕਰਵਾਏ ਗਏ ਇਸ ਸਮਾਰੋਹ ਦੌਰਾਨ ਡਾ. ਐੱਸ.ਪੀ ਸਿੰਘ ਚੀਫ਼ ਮੈਡੀਕਲ ਅਫਸਰ ਅੰਮ੍ਰਿਤਸਰ ਅਤੇ ਅੰਬੇਡਕਰ ਫੋਰਸ ਪੰਜਾਬ ਦੇ ਪ੍ਰਧਾਨ ਅਨਿਲ ਕੁਮਾਰ ਬਾਗਾ, ਮਿਸਨਰੀ ਪ੍ਰਚਾਰਕ  ਪਰਬਤ ਆਰੋਹੀ ਪ੍ਰਿਆ ਅੰਬੇਡਕਰ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਨੇ ਸੰਬੋਧਨ ਕਰਦੇ ਹੋਏ ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਪੜੋ ਜੁੜੋ ਤੇ ਸੰਘਰਸ਼ ਕਰੋ ਦੀ ਨੀਤੀ  ਦਾ ਸੰਦੇਸ਼ ਦਿੱਤਾ ਅਤੇ ਸਮਾਜ ਵਾਸਤੇ ਉਨ੍ਹਾਂ ਵੱਲੋਂ ਕੀਤੇ ਗਏ ਸੰਘਰਸ਼ ਨੂੰ ਅੱਗੇ ਤੋਰ ਤੇ ਦਲਿਤ ਸਮਾਜ ਦੀ ਬੇਹਤਰੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ  ਕਲੱਬ ਪ੍ਰਧਾਨ ਪ੍ਰੇਮ ਜੋੜਾ ਨੇ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਅਤੇ ਉਹਨਾਂ ਨੇ ਹੋ ਸਾਡੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਜੋ ਸੰਘਰਸ਼ ਕੀਤਾ ਉਸ ਤੋਂ ਲੈ ਕੇ  ਪ੍ਰੇਰਨਾ ਲੈ ਕੇ ਆਪਣੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਲੋੜੀਂਦੀ ਸਿੱਖਿਆ  ਦੇਣਾ ਅਤਿ ਜ਼ਰੂਰੀ ਹੈ। ਇਸ ਮੌਕੇ ਪ੍ਰਬੰਧਕਾਂ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਜਿਸ ਬੱਚਿਆਂ ਨੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਫੋਟੋ ਪੋਸਟਰ ਬਣਾ ਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਅਤੇ ਇਨ੍ਹਾਂ ਬੱਚਿਆਂ ਤੇ  ਹੋਰਨਾਂ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ ਭੇਟ ਕਰ ਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਪ੍ਰਗਤੀ ਕਲਾ ਕੇਂਦਰ ਲਾਦੜਾ ਅਤੇ ਰਿਆਜ਼ ਥੀਏਟਰ ਅੰਮ੍ਰਿਤਸਰ ਵੱਲੋਂ ਬਾਬਾ ਸਾਹਿਬ ਜੀ ਜੀਵਨੀ ਸਬੰਧੀ ਨਾਟਕ ਅਤੇ ਕੋਰੀਓਗ੍ਰਾਫੀ ਦੀ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।ਡਾ. ਸੁਰਿੰਦਰ ਸਿੰਘ, ਸਤੀਸ਼ ਜੋੜਾ, ਜੋਗਿੰਦਰ ਸਿੰਘ,  ਜਸਵੀਰ ਸਿੰਘ ਜੌੜਾ, ਸੁਧੀਰ ਲਾਖਾ, ਇੰਦਰਜੀਤ, ਸਚਿਨ ਜੋੜਾ,ਇੰਦਰਜੀਤ, ਅਮਰਜੀਤ,  ਸ਼ੰਮੀ ਕੰਧਾਲਾ, ਲੱਕੀ ਕੰਧਾਲਾ, ਚਰਨਜੀਤ ਪੜਬੱਗਾ, ਸੋਨੀ ਨਾਰੂ ਨੰਗਲ, ਪਵਨ ਵਸੀ ਅਲੀ ਖਾਨ, ਲਵਪ੍ਰੀਤ ਭੋਗਪੁਰ, ਜੱਸ ਕਲਿਆਣ, ਹੈਪੀ ਸਗਰਾਵਾਲੀ, ਨੀਟਾ ਟਾਂਡਾ, ਬਿੱਟੂ ਦਸ਼ਮੇਸ਼ ਨਗਰ, ਜਗਦੀਸ਼ ਕੁਮਾਰ ਰਿਕਾ, ਰਵਿੰਦਰ ਜਲੰਧਰ, ਸੋਨੂ ਤੇਜੀ, ਕੁਲਵਿੰਦਰ ਆਦਮਪੁਰ, ਗੁਰਦੀਪ ਚਾਹੜਕੇ ਮੂਰਤੀ ਲਾਲ, ਰਾਜ ਕੁਮਾਰ, ਲੱਕੀ ਮਾਣਕ,ਮਨੀ ਮਾਣਕ ਆਦਿ ਵੀ ਮੌਜੂਦ ਸਨ।