ਬੀਐਸ ਐਫ ਦੀ 185 ਬਟਾਲੀਅਨ ਨੇ ਡੇਰਾ ਪਠਾਣਾ ਦੇ ਸਰਕਾਰੀ ਹਾਈ ਸਕੂਲ ਵਿੱਚ ਹਥਿਆਰਾ ਦੀ ਪ੍ਰਦਰਸ਼ਨੀ ਲਗਾਈ।
ਬੀਐਸ ਐਫ ਦੀ 185 ਬਟਾਲੀਅਨ ਨੇ ਡੇਰਾ ਪਠਾਣਾ ਦੇ ਸਰਕਾਰੀ ਹਾਈ ਸਕੂਲ ਵਿੱਚ ਹਥਿਆਰਾ ਦੀ ਪ੍ਰਦਰਸ਼ਨੀ ਲਗਾਈ
ਬੀਐਸਐਫ ਦੀ 185 ਬਟਾਲੀਅਨ ਵੱਲੋਂ ਡੇਰਾ ਪਠਾਣਾ ਦੇ ਸਰਕਾਰੀ ਹਾਈ ਸਕੂਲ ਵਿੱਚ ਆਜ਼ਾਦੀ ਦੇ 75 ਵੇਂ ਅੰਮ੍ਰਿਤ ਮਹਾ ਉਤਸਵ ਨੂੰ ਸਮਰਪਿਤ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ । ਇਸ ਮੌਕੇ ਮੁੱਖ ਮਹਿਮਾਨ ਵਜੋਂ ਡਿਪਟੀ ਕਮਾਂਡੈਂਟ ਵੀ ਬੀ ਦੂਬੇ ਅਤੇ ਮਥਾਨ ਸਿੰਘ ਨੇ ਬੀਐਸਐਫ ਜਵਾਨਾਂ ਵੱਲੋਂ ਲਗਾਈ ਗਈ ਹਥਿਆਰਾਂ ਦੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ । ਇਸ ਮੌਕੇ ਬੀਐਸਐਫ ਅਧਿਕਾਰੀਆਂ ਵੱਲੋਂ ਸਕੂਲ ਦੇ ਬੱਚਿਆਂ ਨੂੰ ਹਥਿਆਰ ਪ੍ਰਦਰਸ਼ਨੀ ਦੌਰਾਨ ਹਥਿਆਰਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ।
ਇਸ ਮੌਕੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਮੁੱਖ ਮਹਿਮਾਨ ਡਿਪਟੀ ਕਮਾਂਡੈਂਟ ਵੀ ਬੀ ਦੂਬੇ ਅਤੇ ਮਥਾਨ ਸਿੰਘ ਨੇ ਕਿਹਾ ਕਿ ਬੀ ਐਸਐਫ ਵੱਲੋਂ ਦੇਸ਼ ਭਰ ਵਿੱਚ ਚੱਲ ਰਹੇ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾ ਉਤਸਵ ਮੌਕੇ ਸੀਰੀਜ਼ ਆਫ ਪ੍ਰੋਗਰਾਮ ਦੌਰਾਨ ਪਹਿਲਾਂ ਵੀ ਮੋਟਰ ਸਾਇਕਲ ਤਿਰੰਗਾ ਯਾਤਰਾ ,ਸਾਇਕਲ ਰੈਲੀ ਤੇ ਡੇਰਾ ਬਾਬਾ ਨਾਨਕ ਸਕੂਲ ਵਿਖੇ ਹਥਿਆਰਾਂ ਦੀ ਪ੍ਰਦਰਸ਼ਨੀ ਆਦਿ ਕਰਵਾਏ ਗਏ ਹਨ । ਉਸੇ ਤਰ੍ਹਾਂ ਹੀ ਇਹ ਬੀਐਸਐਫ ਦੀ 185 ਬਟਾਲੀਅਨ ਵੱਲੋਂ ਸਕੂਲ ਦੇ ਬੱਚਿਆਂ ਨੂੰ ਹਥਿਆਰ ਪ੍ਰਦਰਸ਼ਨੀ ਦੌਰਾਨ ਬੀਐਸਐਫ ਵੱਲੋਂ ਵਰਤੇ ਜਾਂਦੇ ਹਥਿਆਰਾਂ ਬਾਰੇ ਅਤੇ ਬੀ ਐਸ ਐਫ ਵਿੱਚ ਭਰਤੀ ਹੋਣ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ । ਉਨ੍ਹਾਂ ਕਿਹਾ ਕਿ ਬੀਐਸਐਫ ਵੱਲੋਂ ਅਜਿਹੇ ਪ੍ਰੋਗਰਾਮਾਂ ਦੀ ਲੜੀ ਜਾਰੀ ਰਹੇਗੀ । ਓਥੇ ਹੀ ਸਕੂਲ ਦੇ ਹੈਡਮਾਸਟਰ ਜਗਦੀਪ ਸਿੰਘ ਨੇ ਵੀ ਇਸ ਪ੍ਰੋਗਰਾਮ ਦੀ ਖੁਲ੍ਹ ਕੇਟਰੀਫ ਕਰਦੇ ਹੋਏ ਕਿਹਾ ਕਿ ਇਹਨਾਂ ਪ੍ਰੋਗਰਾਮਾਂ ਦੀ ਬੱਚਿਆਂ ਨੂੰ ਅਤਿਅੰਤ ਲੋੜ ਹੈ ਤੇ ਬੱਚਿਆਂ ਵਿਚ ਇਹ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹਨ। ਇਸ ਮੌਕੇ ਧਰਮਿੰਦਰ ਸਿੰਘ ਅਸਿਸਟੈਂਟ ਕਮਾਂਡੈਂਟ, ਇੰਸਪੈਕਟਰ ਨੰਦੂ ਰਾਮ , ਸੁਨੀਲ ਕੁਮਾਰ ਮੀਨਾ ਅਤੇ ਹੋਰ BSF ਜਵਾਨਾਂ ਦੇ ਨਾਲ ਨਾਲ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮਜੂਦ ਸਨ।
ਆਓ ਦੇਖਦੇ ਹਾਂ ਜਤਿੰਦਰ ਕੁਮਾਰ ਦੇ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।