ਡੇਰਾ ਬਾਬਾ ਨਾਨਕ ਦੇ ਨਜਦੀਕੀ ਪਿੰਡ ਧਿਆਨਪੁਰ ਦੇ ਦੁਕਨਾਦਾਰ ਦੀ ਲੱਗੀ ਢਾਈ ਕਰੋੜ ਦੀ ਲਾਟਰੀ
ਨਾਗਾਲੈਂਡ ਬੰਪਰ ਲਾਟਰੀ ਚ ਨਿਕਲਿਆ ਢਾਈ ਕਰੋੜ ਦਾ ਇਨਾਮ
ਕਹਿੰਦੇ ਹਨ ਕਿ ਰੱਬ "ਜਦੋ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ" ਇਹ ਕਹਾਵਤ ਊਸ ਵੇਲੇ ਸੱਚ ਹੁੰਦੀ ਨਜਰ ਆਈ ਜਦੋ ਬਟਾਲਾ ਨਜਦੀਕੀ ਪਿੰਡ ਧਿਆਨਪੁਰ ਕੋਟਲੀ ਦੇ ਰਹਿਣ ਵਾਲੇ ਛੋਟੇ ਦੁਕਨਾਦਾਰ ਸਲਵਿੰਦਰ ਕੁਮਾਰ ਦਾ ਵੱਡਾ ਇਨਾਮ ਨਿਕਲ ਆਇਆ , ਸਲਵਿੰਦਰ ਕੁਮਾਰ ਦਾ ਇਹ ਇਨਾਮ ਨਾਗਾਲੈਂਡ ਬੰਪਰ ਲਾਟਰੀ ਚ ਢਾਈ ਕਰੋੜ ਦੀ ਰਾਸ਼ੀ ਦਾ ਨਿਕਲਿਆ ਹੈ ,ਪਰਿਵਾਰ ਚ ਖੁਸ਼ੀ ਦਾ ਮਾਹੌਲ ਹੈ ਅਤੇ ਇਲਾਕੇ ਵਿੱਚ ਚਰਚਾ ਬਣੀ ਹੋਈ ਹੈ
ਓਥੇ ਹੀ ਇਨਾਮ ਵਿਜੇਤਾ ਸਲਵਿੰਦਰ ਕੁਮਾਰ ਦਾ ਕਹਿਣਾ ਸੀ ਕਿ ਸਲਵਿੰਦਰ ਕੁਮਾਰ 1991 ਤੋਂ ਲਾਟਰੀ ਖਰੀਦਦਾ ਆ ਰਿਹਾ ਹੈ ਪਰ ਇਸ ਵਾਰ ਵੀ ਉਸਨੇ ਨਾਗਾਲੈਂਡ ਬੰਪਰ ਲਾਟਰੀ ਖਰੀਦ ਰੱਖੀ ਸੀ ਤੇ ਉਹ ਆਪਣੇ ਪਰਿਵਾਰ ਨਾਲ ਮਨੀਕਰਨ ਸਾਹਿਬ ਘੁੰਮਣ ਗਿਆ ਹੋਇਆ ਸੀ ਤਾਂ ਉਥੋਂ ਹੀ ਵਾਪਿਸ ਆਉਂਦੇ ਸਮੇਂ ਪਠਾਨਕੋਟ ਤੋਂ ਲਾਟਰੀ ਦੀ ਟਿਕਟ ਖਰੀਦੀ ਅਤੇ ਜਦੋਂ ਇਨਾਮ ਨਿਕਲਿਆ ਤਾਂ ਸੂਚਨਾ ਮਿਲੀ ਕੇ ਉਸਦਾ ਢਾਈ ਕਰੋੜ ਦੀ ਰਾਸ਼ੀ ਦਾ ਵੱਡਾ ਇਨਾਮ ਨਿਕਲ ਆਇਆ ਹੈ ਉਹਨਾਂ ਕਿਹਾ ਇਨ੍ਹਾਂ ਵੱਡਾ ਇਨਾਮ ਲੱਗਣ ਕਾਰਨ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਇਲਾਕੇ ਵਿਚੋਂ ਵਧਾਈਆਂ ਮਿਲ ਰਹੀਆਂ ਹਨ